ਹਥਿਆਰਬੰਦ ਲੁਟੇਰਿਆਂ ਨੇ ਪੈਟਰੋਲ ਪੰਪ ਤੋਂ 1.60 ਲੱਖ ਲੁੱਟੇ
08:43 AM Sep 08, 2023 IST
ਪੱਤਰ ਪ੍ਰੇਰਕ
ਤਰਨ ਤਾਰਨ, 7 ਸਤੰਬਰ
ਇੱਥੇ ਤਰਨ ਤਾਰਨ-ਗੋਇੰਦਵਾਲ ਸਾਹਿਬ ਸੜਕ ’ਤੇ ਸਥਿਤ ਸਾਈ ਕਿਰਪਾਲ ਫਿਲਿੰਗ ਸਟੇਸ਼ਨ ਨਾਂ ਦੇ ਪੈਟਰੋਲ ਪੰਪ ਤੋਂ ਅੱਜ ਦੇਰ ਸ਼ਾਮ ਚਾਰ ਹਥਿਆਰਬੰਦ ਲੁਟੇਰੇ 1.60 ਲੱਖ ਰੁਪਏ ਲੁੱਟ ਕੇ ਲੈ ਗਏ। ਥਾਣਾ ਸਦਰ ਦੇ ਐੱਸਐੱਚਓ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਕਿਹਾ ਕਿ ਦੋ ਮੋਟਰਸਾਈਕਲਾਂ ’ਤੇ ਆਏ ਨਕਾਬਪੋਸ਼ ਲੁਟੇਰਿਆਂ ਨੇ ਸੇਲਜ਼ਮੈਨ ਤੋਂ ਨਕਦੀ ਖੋਹ ਲਈ ਅਤੇ ਫਿਰ ਮੈਨੇਜਰ ਦੇ ਦਫ਼ਤਰ ਅੰਦਰ ਵੜ ਗਏ ਅਤੇ ਉੱਥੋਂ ਵੀ ਨਕਦੀ ਲੁੱਟ ਲਈ। ਅੱਜ ਜਨਮ ਅਸ਼ਟਮੀ ਦੀ ਛੁੱਟੀ ਹੋਣ ਕਾਰਨ ਨਕਦੀ ਬੈਂਕ ਵਿੱਚ ਜਮ੍ਹਾਂ ਨਹੀਂ ਸੀ ਕਰਵਾਈ ਜਾ ਸਕੀ। ਪੈਟਰੋਲ ਪੰਪ ਦੇ ਗੰਨਮੈਨ ਨੇ ਫਰਾਰ ਹੁੰਦੇ ਲੁਟੇਰਿਆਂ ’ਤੇ ਗੋਲੀ ਚਲਾਈ ਅਤੇ ਇਹ ਵੀ ਪਤਾ ਲੱਗਾ ਹੈ ਕਿ ਗੋਲੀ ਲੱਗਣ ਕਾਰਨ ਇਕ ਲੁਟੇਰਾ ਜ਼ਖ਼ਮੀ ਹੋ ਗਿਆ। ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
Advertisement
Advertisement