ਹਥਿਆਰਬੰਦ ਲੁਟੇਰੇ ਪੰਜਾਬ ਐਂਡ ਸਿੰਧ ਬੈਂਕ ’ਚੋਂ 15 ਲੱਖ ਰੁਪਏ ਲੁੱਟ ਕੇ ਫ਼ਰਾਰ
05:50 PM Jun 11, 2024 IST
Advertisement
ਡੀਪੀਐੱਸ ਬੱਤਰਾ/ ਜੋਗਿੰਦਰ ਸਿੰਘ ਓਬਰਾਏ
ਸਮਰਾਲਾ/ ਖੰਨਾ 11 ਜੂਨ
ਅੱਜ ਬਾਅਦ ਦੁਪਹਿਰ ਬੀਜਾ ਰੋਡ ਉਪਰ ਪਿੰਡ ਬਗਲੀ ਵਿੱਚ ਲੁਟੇਰਿਆਂ ਨੇ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ’ਚੋਂ 15 ਲੱਖ ਰੁਪਏ ਦੇ ਕਰੀਬ ਲੁੱਟ ਲਏ। ਦੁਪਹਿਰ ਦੇ ਖਾਣੇ ਤੋਂ ਬਾਅਦ ਜਿਵੇਂ ਹੀ ਬੈਂਕ ਖੁੱਲ੍ਹਿਆ ਤਾਂ ਮੋਟਰਸਾਈਕਲ ਸਵਾਰ ਲੁਟੇਰਿਆ ਨੇ ਬੈਂਕ ਲੁੱਟ ਲਿਆ। ਮੂੰਹ ਢੱਕ ਕੇ ਆਏ ਲੁਟੇਰਿਆਂ ਨੇ ਫਾਇਰ ਵੀ ਕੀਤਾ ਅਤੇ ਸੁਰੱਖਿਆ ਗਾਰਡ ਨਾਲ ਹੱਥੋਪਾਈ ਵੀ ਕੀਤੀ। ਉਨ੍ਹਾਂ ਨੇ ਉਸ ਦੀ ਬੰਦੂਕ ਖੋਹ ਲਈ ਪਰ ਜਾਂਦੇ ਹੋਏ ਉਥੇ ਸੁੱਟ ਗਏ।
Advertisement
Advertisement