ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਰੰਪ ਦੀ ਰੈਲੀ ਨੇੜਿਉਂ ਹਥਿਆਰਬੰਦ ਵਿਅਕਤੀ ਗ੍ਰਿਫ਼ਤਾਰ

07:11 AM Oct 15, 2024 IST
ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਰੈਲੀ ’ਚ ਚੌਕਸੀ ਰਖਦੇ ਹੋਏ ਸੁਰੱਖਿਆ ਬਲਾਂ ਦੇ ਜਵਾਨ। -ਫੋਟੋ: ਰਾਇਟਰਜ਼

* ਵਾਹਨ ’ਚੋਂ ਗੋਲੀ-ਸਿੱਕਾ ਅਤੇ ਫਰਜ਼ੀ ਪਾਸਪੋਰਟ ਬਰਾਮਦ
* ਪੰਜ ਹਜ਼ਾਰ ਡਾਲਰ ਦੀ ਜ਼ਮਾਨਤ ’ਤੇ ਕੀਤਾ ਰਿਹਾਅ

Advertisement

ਲਾਸ ਏਂਜਲਸ, 14 ਅਕਤੂਬਰ
ਅਮਰੀਕਾ ਦੇ ਸਦਰਨ ਕੈਲੀਫੋਰਨੀਆ ’ਚ ਸ਼ਨਿਚਰਵਾਰ ਰਾਤ ਡੋਨਲਡ ਟਰੰਪ ਦੀ ਰੈਲੀ ਵਾਲੀ ਥਾਂ ਨੇੜਿਉਂ ਨਾਕੇ ’ਤੇ ਨੇਵਾਦਾ ਵਾਸੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੇ ਵਾਹਨ ’ਚੋਂ ਹਥਿਆਰ, ਗੋਲੀ-ਸਿੱਕਾ ਅਤੇ ਕਈ ਫਰਜ਼ੀ ਪਾਸਪੋਰਟ ਬਰਾਮਦ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਨੂੰ 5 ਹਜ਼ਾਰ ਡਾਲਰ ਦੀ ਜ਼ਮਾਨਤ ’ਤੇ ਉਸੇ ਦਿਨ ਰਿਹਾਅ ਵੀ ਕਰ ਦਿੱਤਾ ਗਿਆ ਹੈ। ਰੀਵਰਸਾਈਡ ਕਾਊਂਟੀ ਦੇ ਸ਼ੈਰਿਫ ਚਾਡ ਬਿਆਂਕੋ ਨੇ ਨਿਊਜ਼ ਕਾਨਫਰੰਸ ਦੌਰਾਨ ਦੱਸਿਆ ਕਿ ਲਾਸ ਵੇਗਾਸ ਨਿਵਾਸੀ 49 ਵਰ੍ਹਿਆਂ ਦਾ ਮਸ਼ਕੂਕ ਅਣਰਜਿਸਟਰਡ ਕਾਲੇ ਰੰਗ ਦੀ ਐੱਸਯੂਵੀ ਚਲਾ ਰਿਹਾ ਸੀ, ਜਿਸ ’ਤੇ ਗ਼ੈਰਕਾਨੂੰਨੀ ਲਾਇਸੈਂਸ ਪਲੇਟ ਲੱਗੀ ਹੋਈ ਸੀ। ਲਾਸ ਏਂਜਲਸ ਦੇ ਪੂਰਬ ’ਚ ਕੋਚੇਲਾ ’ਚ ਰੈਲੀ ਲਈ ਤਾਇਨਾਤ ਅਧਿਕਾਰੀਆਂ ਨੇ ਉਸ ਨੂੰ ਰੋਕਿਆ ਸੀ। ਬਿਆਂਕੋ ਨੇ ਕਿਹਾ ਕਿ ਵਾਹਨ ਡਰਾਈਵਰ ਨੇ ਪੱਤਰਕਾਰ ਹੋਣ ਦਾ ਦਾਅਵਾ ਕੀਤਾ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿਉਂਕਿ ਉਸ ਕੋਲ ਕੋਈ ਜਾਇਜ਼ ਦਸਤਾਵੇਜ਼ ਨਹੀਂ ਸਨ। ਬਿਆਨ ਮੁਤਾਬਕ, ‘ਇਸ ਘਟਨਾ ਨਾਲ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਜਾਂ ਪ੍ਰੋਗਰਾਮ ’ਚ ਹਾਜ਼ਰ ਲੋਕਾਂ ਦੀ ਸੁਰੱਖਿਆ ’ਤੇ ਕੋਈ ਅਸਰ ਨਹੀਂ ਪਿਆ।’ ਸ਼ੈਰਿਫ ਨੇ ਦੱਸਿਆ ਕਿ ਵਿਅਕਤੀ ਦੀ ਗ੍ਰਿਫ਼ਤਾਰੀ ਤੱਕ ਟਰੰਪ ਰੈਲੀ ਲਈ ਨਹੀਂ ਪਹੁੰਚੇ ਸਨ। ਆਨਲਾਈਨ ਰਿਕਾਰਡ ਮੁਤਾਬਕ ਸ਼ੱਕੀ ਨੂੰ 2 ਜਨਵਰੀ, 2025 ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। -ਏਪੀ

Advertisement
Advertisement