For the best experience, open
https://m.punjabitribuneonline.com
on your mobile browser.
Advertisement

ਰੱਤੋਕੇ ਸਕੂਲ ਦਾ ਅਰਮਾਨਦੀਪ ਪੰਜਾਬ ਭਰ ਵਿੱਚੋਂ ਤੀਜੇ ਸਥਾਨ ’ਤੇ

11:26 AM May 01, 2024 IST
ਰੱਤੋਕੇ ਸਕੂਲ ਦਾ ਅਰਮਾਨਦੀਪ ਪੰਜਾਬ ਭਰ ਵਿੱਚੋਂ ਤੀਜੇ ਸਥਾਨ ’ਤੇ
ਪੰਜਾਬ ਭਰ ਵਿੱਚੋਂ ਤੀਜਾ ਸਥਾਨ ਪ੍ਰਾਪਤ ਕਰਨ ਵਾਲਾ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦਾ ਵਿਦਿਆਰਥੀ ਅਰਮਾਨਦੀਪ ਸਿੰਘ ਆਪਣੇ ਪਰਿਵਾਰ ਨਾਲ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 30 ਅਪਰੈਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ ਕਲਾਸ ਦੇ ਨਤੀਜਿਆਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ (ਸੰਗਰੂਰ) ਦੇ ਵਿਦਿਆਰਥੀ ਅਰਮਾਨਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਨੇ ਪੰਜਾਬ ਭਰ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਅਰਮਾਨਦੀਪ ਸਿੰਘ ਨੇ 597/600 ਅੰਕਾਂ ਨਾਲ 99.50 ਫੀਸਦੀ ਅੰਕ ਹਾਸਲ ਕੀਤੇ ਹਨ। ਅਰਮਾਨਦੀਪ ਦੇ ਪਿਤਾ ਲਖਵਿੰਦਰ ਸਿੰਘ ਨੇ ਦੱਸਿਆ,‘ ਅੱਜ ਜਦੋਂ ਸਾਨੂੰ ਫੋਨ ਆਇਆ ਕਿ ਅਰਮਾਨ ਪੂਰੇ ਪੰਜਾਬ ਵਿੱਚੋਂ ਤੀਜੇ ਸਥਾਨ ਤੇ ਆਇਆ ਹੈ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਅਰਮਾਨਦੀਪ ਨੇ ਦੱਸਿਆ ਕਿ ਉਹ ਪੰਜਵੀਂ ਕਲਾਸ ਵਿੱਚੋਂ 500 ਵਿਚੋਂ 500 ਨੰਬਰ ਹਾਸਲ ਕਰਕੇ ਅੱਵਲ ਆਇਆ ਸੀ, ਹੁਣ ਅੱਠਵੀਂ ਵਿੱਚ ਉਸ ਨੇ ਪਹਿਲੀਆਂ ਪੁਜੀਸ਼ਨਾਂ ਤੇ ਆਉਣ ਲਈ ਕਾਫ਼ੀ ਮਿਹਨਤ ਕੀਤੀ । ਉਸ ਨੇ ਦੱਸਿਆ ਕਿ ਸਕੂਲ ਵਿੱਚ ਦੇਰ ਰਾਤ ਤੱਕ ਪੜ੍ਹਦਾ ਸੀ, ਉਸ ਨੇ ਮੋਬਾਈਲ ਫੋਨ ਬਹੁਤ ਘੱਟ ਚਲਾਇਆ ਸੀ ਅਤੇ ਹਮੇਸ਼ਾ ਉਸ ਦਾ ਧਿਆਨ ਪੜ੍ਹਾਈ ਵਿੱਚ ਹੀ ਰਿਹਾ। ਹੁਣ ਉਹ ਪੜ੍ਹ ਲਿਖ ਕੇ ਇੰਜੀਨੀਅਰ ਬਣ ਕੇ ਆਪਣੇ ਪਿੰਡ ਦਾ ਨਾਂਅ ਰੌਸ਼ਨ ਕਰਨਾ ਚਾਹੁੰਦਾ ਹੈ। ਸਰਕਾਰੀ ਸਕੂਲ ਰੱਤੋਕੇ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਅਰਮਾਨਦੀਪ ਸ਼ੁਰੂ ਤੋਂ ਹੀ ਬਹੁਤ ਹੁਸ਼ਿਆਰ ਰਿਹਾ ਹੈ। ਉਸ ਨੇ ਗਣਿਤ ਵਿਸ਼ੇ ਦੇ ਜ਼ਿਲ੍ਹਾ ਪੱਧਰੀ ਟੈਸਟ ਵਿੱਚ ਵੀ ਪਹਿਲਾ ਸਥਾਨ ਹਾਸਲ ਕੀਤਾ ਹੈ।

Advertisement

Advertisement
Author Image

Advertisement
Advertisement
×