ਅਰਮਾਨ ਮਲਿਕ ਤੇ ਆਸ਼ਨਾ ਸ਼ਰਾਫ ਵਿਆਹ ਬੰਧਨ ’ਚ ਬੱਝੇ
06:43 AM Jan 03, 2025 IST
ਦਿੱਲੀ:
Advertisement
ਗਾਇਕ ਅਰਮਾਨ ਮਲਿਕ ਤੇ ਆਸ਼ਨਾ ਸ਼ਰਾਫ ਵਿਆਹ ਬੰਧਨ ’ਚ ਬੱਝ ਗਏ ਹਨ। ਮਲਿਕ (29) ਤੇ ਆਸ਼ਨਾ ਦੇ ਨਿੱਜੀ ਸਮਾਗਮ ਦੌਰਾਨ ਵਿਆਹ ਕਰਵਾਇਆ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਇਸ ਵਿਆਹ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਨਵੇਂ ਵਿਆਹੇ ਜੋੜੇ ਨੇ ਇਹ ਤਸਵੀਰਾਂ ਸਾਂਝੀਆਂ ਕਰਦਿਆਂ ਇਨ੍ਹਾਂ ਦੀ ਕੈਪਸ਼ਨ ’ਚ ‘ਤੂੰ ਹੀ ਮੇਰਾ ਘਰ’ ਲਿਖਿਆ ਹੈ। ਦੱਸਣਯੋਗ ਹੈ ਮਲਿਕ ਅਤੇ ਆਸ਼ਨਾ ਸਾਲ 2017 ਤੋਂ ਇਕੱਠੇ ਹਨ ਤੇ ਸਾਲ 2023 ’ਚ ਦੋਵਾਂ ਨੇ ਮੰਗਣੀ ਕਰਵਾਈ ਸੀ। ਪਿਛਲੇ ਸਾਲ ਅਗਸਤ ਮਹੀਨੇ ’ਚ ਅਰਮਾਨ ਨੇ ਆਸ਼ਨਾ ਲਈ ਗੀਤ ‘ਕਸਮ ਸੇ: ਦਿ ਪ੍ਰਪੋਜ਼ਲ’ ਵੀ ਰਿਲੀਜ਼ ਕੀਤਾ ਸੀ। -ਪੀਟੀਆਈ
Advertisement
Advertisement