For the best experience, open
https://m.punjabitribuneonline.com
on your mobile browser.
Advertisement

ਗੁਰਮਤਿ ਮੁਕਾਬਲਿਆਂ ਵਿੱਚ ਅਰਮਾਨ ਕੌਰ ਅੱਵਲ

08:07 AM Jun 29, 2024 IST
ਗੁਰਮਤਿ ਮੁਕਾਬਲਿਆਂ ਵਿੱਚ ਅਰਮਾਨ ਕੌਰ ਅੱਵਲ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 28 ਜੂਨ
ਨੇੜਲੇ ਪਿੰਡ ਮੋਹਨਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਟੈਂਪਲ ਸਾਹਿਬ ਵਿਖੇ ਪ੍ਰਬੰਧਕ ਕਮੇਟੀ, ਪਰਵਾਸੀ ਵੀਰਾਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਬੱਚਿਆਂ ਦੇ ਗੁਰਬਾਣੀ, ਕੰਠ, ਦੁਮਾਲਾ, ਦਸਤਾਰ ਤੇ ਸਮਾਗਮ ਮੌਕੇ ਭਾਈ ਗੁਰਪ੍ਰੀਤ ਸਿੰਘ ਰੁਪਾਲੋਂ ਅਤੇ ਪਰਮਜੀਤ ਸਿੰਘ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਸਬੰਧੀ ਜਾਣਕਾਰੀ ਦਿੱਤੀ। ਇਨ੍ਹਾਂ ਮੁਕਾਬਲਿਆਂ ਨੂੰ 7 ਗਰੁੱਪਾਂ ਵਿਚ ਵੰਡਿਆ ਗਿਆ। ਪਹਿਲੇ ਗਰੁੱਪ ਵਿੱਚੋਂ ਅਰਮਾਨ ਕੌਰ ਨੇ ਪਹਿਲਾ, ਗੁਰਸ਼ਾਨਜੋਤ ਸਿੰਘ ਨੇ ਦੂਜਾ ਅਤੇ ਦੀਪਕ ਕੁਮਾਰ ਨੇ ਤੀਜਾ ਸਥਾਨ ਲਿਆ। ਦੂਜੇ ਗਰੁੱਪ (8 ਤੋਂ 12) ਵਿੱਚੋਂ ਰੁਪਿੰਦਰ ਕੌਰ ਨੇ ਪਹਿਲਾ, ਲਵਕੀਰਤ ਸਿੰਘ ਨੇ ਦੂਜਾ ਅਤੇ ਅਵਰਾਜ ਸਿੰਘ ਨੇ ਤੀਜਾ, ਗਰੁੱਪ ਤੀਜਾ (13 ਤੋਂ 18) ਵਿੱਚੋਂ ਹਰਮਨ ਸਿੰਘ ਅੱਵਲ, ਕੋਮਲਪ੍ਰੀਤ ਕੌਰ ਦੋਇਮ, ਮਨਪ੍ਰੀਤ ਕੌਰ ਨੇ ਤੀਜਾ ਸਥਾਨ ਮੱਲਿਆ।

Advertisement

Advertisement
Author Image

sukhwinder singh

View all posts

Advertisement
Advertisement
×