For the best experience, open
https://m.punjabitribuneonline.com
on your mobile browser.
Advertisement

ਅਰਜੁਨ ਐਵਾਰਡੀ ਸੀਆਰਪੀਐੱਫ ਅਧਿਕਾਰੀ ਬਰਖ਼ਾਸਤ

07:57 AM Apr 28, 2024 IST
ਅਰਜੁਨ ਐਵਾਰਡੀ ਸੀਆਰਪੀਐੱਫ ਅਧਿਕਾਰੀ ਬਰਖ਼ਾਸਤ
Advertisement

ਨਵੀਂ ਦਿੱਲੀ, 27 ਅਪਰੈਲ
ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਨੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਏ ਜਾਣ ’ਤੇ ਆਪਣੇ ਇਕ ਉੱਚੇ ਰੈਂਕ ਦੇ ਅਧਿਕਾਰੀ ਨੂੰ ਬਰਖ਼ਾਸਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ। ਸੂਤਰਾਂ ਮੁਤਾਬਕ ਇਹ ਕਾਰਵਾਈ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਦੀਆਂ ਸਿਫ਼ਾਰਸ਼ਾਂ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਪ੍ਰਵਾਨਗੀ ਨਾਲ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਸੀਆਰਪੀਐੱਫ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਰੈਂਕ ਦੇ ਮੁੱਖ ਖੇਡ ਅਧਿਕਾਰੀ ਖਜਾਨ ਸਿੰਘ ’ਤੇ ਨੀਮ ਫੌਜੀ ਬਲ ਵਿੱਚ ਮਹਿਲਾ ਮੁਲਾਜ਼ਮਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹਨ। ਸੂਤਰਾਂ ਮੁਤਾਬਕ ਮਹਿਲਾ ਸੀਆਰਪੀਐੱਫ ਮੁਲਾਜ਼ਮਾਂ ਦੇ ਇਕ ਸਮੂਹ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਨੀਮ ਫੌਜੀ ਬਲ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਅਧਿਕਾਰੀ ’ਤੇ ਦੋਸ਼ ਤੈਅ ਕੀਤਾ ਗਿਆ। ਇਕ ਸੀਨੀਅਰ ਅਧਿਕਾਰੀ ਨੇ ਏਐੱਨਆਈ ਨੂੰ ਦੱਸਿਆ, ‘‘ਸੀਆਰਪੀਐੱਫ ਨੇ ਅਧਿਕਾਰੀ ਦੇ ਆਚਰਣ ਬਾਰੇ ਜਾਂਚ ਕੀਤੀ ਗਈ, ਕਾਨੂੰਨੀ ਪ੍ਰਕਿਰਿਆ ਅਪਣਾਈ ਗਈ ਅਤੇ ਇਸ ਸਬੰਧੀ ਇਕ ਰਿਪੋਰਟ ਬਣਾ ਕੇ ਯੂਪੀਐੱਸਸੀ ਨੂੰ ਦਿੱਤੀ ਗਈ। ਯੂਪੀਐੱਸਸੀ ਨੇ ਬਾਅਦ ਵਿੱਚ ਅਧਿਕਾਰੀ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਮਸ਼ਵਰਾ ਦਿੱਤਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਇਸ ਫ਼ੈਸਲੇ ਦੀ ਤਾਇਦ ਕੀਤੀ। ਉਪਰੰਤ ਸੀਆਰਪੀਐੱਫ ਨੇ ਯੂਪੀਐੱਸਸੀ ਦੀ ਸਿਫ਼ਾਰਸ਼ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਅਧਿਕਾਰੀ ਨੂੰ ਬਰਖ਼ਾਸਤ ਕਰਨ ਦਾ ਹੁਕਮ ਜਾਰੀ ਕੀਤਾ।’’ ਸੀਆਰਪੀਐੱਫ ਦੇ ਮੁੱਖ ਖੇਡ ਅਧਿਕਾਰੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਖਜਾਨ ਸਿੰਘ ਨੇ 1986 ਵਿੱਚ ਸਿਓਲ ਏਸ਼ਿਆਈ ਖੇਡਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ ਸੀ। -ਏਐੱਨਆਈ

Advertisement

Advertisement
Author Image

sukhwinder singh

View all posts

Advertisement
Advertisement
×