ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਰਜੁਨ ਫੀਡੇ ਰੇਟਿੰਗ ਵਿੱਚ ਪੰਜਵੇਂ ਸਥਾਨ ’ਤੇ ਪਹੁੰਚਿਆ

07:13 AM Jun 05, 2024 IST

ਨਵੀਂ ਦਿੱਲੀ:

Advertisement

ਗਰੈਂਡਮਾਸਟਰ ਅਰਜੁਨ ਏਰੀਗੈਸੀ ਫਰੈਂਚ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਫੀਡੇ ਰੇਟਿੰਗ ਵਿੱਚ ਪੰਜਵੇਂ ਸਥਾਨ ’ਤੇ ਪਹੁੰਚ ਗਿਆ ਹੈ। ਦਰਜਾਬੰਦੀ ਵਿੱਚ ਉਹ ਭਾਰਤੀਆਂ ’ਚੋਂ ਸਭ ਤੋਂ ਉੱਪਰ ਹੈ। ਅਰਜੁਨ ਦੀ ਈਐੱਲਓ ਰੇਟਿੰਗ 2769.7 ਹੈ। ਉਸ ਤੋਂ ਅੱਗੇ ਨਾਰਵੇ ਦਾ ਮੈਗਨਸ ਕਾਰਲਸਨ, ਅਮਰੀਕਾ ਦੇ ਹਿਕਾਰੂ ਨਾਕਾਮੁਰਾ ਅਤੇ ਫੈਬੀਆਨੋ ਕਾਰੂਆਨਾ ਅਤੇ ਰੂਸ ਦਾ ਇਆਨ ਨੈਪੋਮਿਨੀਆਚੀ ਹੈ। ਅਰਜੁਨ ਇੱਥੇ ਤੱਕ ਪਹੁੰਚਣ ਵਾਲਾ ਵਿਸ਼ਵਨਾਥਨ ਆਨੰਦ ਤੋਂ ਬਾਅਦ ਦੂਜਾ ਭਾਰਤੀ ਹੈ। ਮੇਟਜ਼ ਫਿਸ਼ਰ ਸ਼ਤਰੰਜ ਕਲੱਬ ਲਈ ਖੇਡ ਰਹੇ ਏਰੀਗੈਸੀ ਨੇ ਪੰਜ ’ਚੋਂ ਚਾਰ ਮੈਚ ਜਿੱਤੇ ਹਨ। ਉਹ ਹਮਵਤਨੀ ਪੀ ਹਰੀਕ੍ਰਿਸ਼ਨ ਅਤੇ ਜਰਮਨੀ ਦੇ ਵਿਤਾਲੀ ਕੁਨਿਨ ਨੂੰ ਵੀ ਹਰਾ ਚੁੱਕਾ ਹੈ। ਟੂਰਨਾਮੈਂਟ ਦੇ ਹਾਲੇ ਦੋ ਗੇੜ ਬਾਕੀ ਹਨ। -ਪੀਟੀਆਈ

Advertisement
Advertisement