ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਪਣੀ ਸਿਹਤ ਪ੍ਰਤੀ ਕਾਫ਼ੀ ਸੁਹਿਰਦ ਹੈ ਅਰਜੁਨ ਕਪੂਰ

07:41 AM Nov 22, 2024 IST

ਮੁੰਬਈ: ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਆਪਣੀ ਸਿਹਤ ਪ੍ਰਤੀ ਕਾਫ਼ੀ ਸੁਹਿਰਦ ਹੈ। ਇਸ ਅਦਾਕਾਰ ਨੇ ਆਪਣੇ ‘ਬੁੱਧਵਾਰ ਵਰਕਆਊਟ’ ਦੀ ਝਲਕ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਉਸ ਨੇ ਇੰਸਟਾਗ੍ਰਾਮ ’ਤੇ ਇੱਕ ਸੈਲਫ਼ੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਟਰੈੱਡਮਿਲ ’ਤੇ ਚੱਲਦਾ ਦਿਖਾਈ ਦਿੰਦਾ ਹੈ। ਅਦਾਕਾਰ ਨੇ ਕੈਪਸ਼ਨ ਵਿੱਚ ਲਿਖਿਆ ਹੈ, ‘ਬੁੱਧਵਾਰ ਦੀ ਕਸਰਤ ਹੋ ਗਈ! 20 ਨਵੰਬਰ 2024,”। ਇਨ੍ਹਾਂ ਦਿਨਾਂ ਵਿੱਚ ਅਰਜੁਨ ਆਪਣੀ ਫ਼ਿਲਮ ‘ਸਿੰਘਮ ਅਗੇਨ’ ਦੀ ਸਫ਼ਲਤਾ ਦੀ ਖੁਸ਼ੀ ਮਨਾ ਰਿਹਾ ਹੈ। ਉਸ ਨੇ ਗੱਲਬਾਤ ਦੌਰਾਨ ਫ਼ਿਲਮ ‘ਡੇਂਜਰ ਲੰਕਾ’ ਦੇ ਆਪਣੇ ਕਿਰਦਾਰ ਦੀ ਤੁਲਨਾ ਸਾਲ 2012 ਦੀ ਫ਼ਿਲਮ ‘ਇਸ਼ਕਜ਼ਾਦੇ’ ਨਾਲ ਕੀਤੀ ਸੀ। ‘ਸਿੰਘਮ ਅਗੇਨ’ ਦੀ ਗੱਲ ਕਰੀਏ ਤਾਂ ਇਹ ਫ਼ਿਲਮ ਰਾਮਾਇਣ ਤੋਂ ਪ੍ਰੇਰਿਤ ਹੈ। ਫ਼ਿਲਮ ਦੇ ਕਿਰਦਾਰ ਭਾਵੇਂ ਆਧੁਨਿਕ ਹਨ, ਪਰ ਉਨ੍ਹਾਂ ਦੇ ਕੰਮ ਮਹਾਨ ਗ੍ਰੰਥ ਦੇ ਪਾਤਰਾਂ ਨਾਲ ਮੇਲ ਖਾਂਦੇ ਹਨ। ਫ਼ਿਲਮ ਵਿੱਚ ਅਜੈ ਦੇਵਗਨ ਮੁੱਖ ਭੂਮਿਕਾ ਵਿੱਚ ਹੈ। ਉਸ ਨਾਲ ਕਰੀਨਾ ਕਪੂਰ ਖ਼ਾਨ, ਦੀਪਿਕਾ ਪਾਦੂਕੋਨ, ਅਕਸ਼ੈ ਕੁਮਾਰ, ਰਣਵੀਰ ਸਿੰਘ, ਟਾਈਗਰ ਸ਼ਰਾਫ ਅਤੇ ਜੈਕੀ ਸ਼ਰਾਫ਼ ਵੀ ਹਨ। ਇਹ ਰੋਹਿਤ ਸ਼ੈਟੀ ਦੀ ਕੌਪ ਯੂਨੀਵਰਸ ਫਰੈਂਚਾਇਜ਼ੀ ਦੀ ਪੰਜਵੀਂ ਫਰੈਂਚਾਈਜ਼ ਹੈ। ਇਸ ਦੇ ਰਿਲੀਜ਼ ਹੋਣ ’ਤੇ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਕਿਹਾ ਕਿ ‘ਸਿੰਘਮ ਅਗੇਨ’ ਉਸ ਦੀ 10ਵੀਂ ਅਤੇ ਸਭ ਤੋਂ ਤੇਜ਼ੀ ਨਾਲ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। -ਆਈਏਐੱਨਐੱਸ

Advertisement

Advertisement