ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ ਅੱਜ ਤੋਂ

07:30 AM Apr 25, 2024 IST

ਚੰਡੀਗੜ੍ਹ, 24 ਅਪਰੈਲ
‘ਮਾਰਸ਼ਲ ਆਫ ਦਿ ਏਅਰ ਫੋਰਸ’ ਅਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ ਦਾ ਪੰਜਵਾਂ ਸੈਸ਼ਨ 25 ਤੋਂ 30 ਅਪਰੈਲ ਤੱਕ ਇੱਥੇ ਭਾਰਤੀ ਹਵਾਈ ਫੌਜ ਦੇ ਥ੍ਰੀ ਬੇਸ ਰਿਪੇਅਰ ਡਿੱਪੂ (ਬੀਆਰਡੀ) ਵਿੱਚ ਕਰਵਾਇਆ ਜਾਵੇਗਾ। ਟੂਰਨਾਮੈਂਟ ਵਿੱਚ 12 ਟੀਮਾਂ ਹਿੱਸਾ ਲੈ ਰਹੀਆਂ ਹਨ ਜਿਨ੍ਹਾਂ ਵਿੱਚ ਬੰਗਲਾਦੇਸ਼ ਅਤੇ ਸ੍ਰੀਲੰਕਾ ਹਵਾਈ ਫੌਜ ਵਜੋਂ ਦੋ ਵਿਦੇਸ਼ੀ ਟੀਮਾਂ ਵੀ ਸ਼ਾਮਲ ਹਨ। ਟੂਰਨਾਮੈਂਟ ਲੀਗ ਅਤੇ ਨਾਕਆਊਟ ਆਧਾਰ ’ਤੇ ਖੇਡਿਆ ਜਾਵੇਗਾ। ਏਅਰ ਵਾਈਸ ਮਾਰਸ਼ਲ ਸਰਤਾਜ ਬੇਦੀ ਨੇ ਇੱਥੇ ਥ੍ਰੀ ਬੀਆਰਡੀ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘‘ਅਸੀਂ ਹਾਕੀ ਇੰਡੀਆ ਦੇ ਸਮਰੱਥ ਮਾਰਗਦਰਸ਼ਨ ਨਾਲ ਆਉਣ ਵਾਲੇ ਸਮੇਂ ਵਿੱਚ ਟੂਰਨਾਮੈਂਟ ਦਾ ਵਿਸਥਾਰ ਕਰਨ ਲਈ ਉਤਸੁਕ ਹਾਂ।’’ ਟੂਰਨਾਮੈਂਟ ਇੱਥੇ ਰਘਬੀਰ ਸਿੰਘ ਭੋਲਾ ਹਾਕੀ ਗਰਾਊਂਡ, ਥ੍ਰੀ ਬੇਸ ਰਿਪੇਅਰ ਡਿੱਪੂ, ਏਅਰ ਫੋਰਸ ਸਟੇਸ਼ਨ ਵਿੱਚ ਖੇਡਿਆ ਜਾਵੇਗਾ। ਇਹ ਵੱਕਾਰੀ ਟੂਰਨਾਮੈਂਟ ਏਅਰ ਫੋਰਸ ਸਪੋਰਟਸ ਕੰਟਰੋਲ ਬੋਰਡ ਵੱਲੋਂ ‘ਮਾਰਸ਼ਲ ਆਫ ਦਿ ਏਅਰ ਫੋਰਸ’ ਮਰਹੂਮ ਅਰਜਨ ਸਿੰਘ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਦਾ ਪਹਿਲਾ ਸੈਸ਼ਨ 2018 ਵਿੱਚ ਕਰਵਾਇਆ ਗਿਆ ਸੀ। ਟੂਰਨਾਮੈਂਟ ਵਿੱਚ ਦੋ ਵਿਦੇਸ਼ੀ ਟੀਮਾਂ ਤੋਂ ਇਲਾਵਾ ਭਾਰਤੀ ਹਵਾਈ ਫੌਜ, ਚੰਡੀਗੜ੍ਹ ਇਲੈਵਨ, ਭਾਰਤੀ ਸਟੇਟ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ), ਪੰਜਾਬ ਪੁਲੀਸ, ਆਰਮੀ ਇਲੈਵਨ, ਇੰਡੀਅਨ ਨੇਵੀ, ਇੰਡੀਅਨ ਰੇਲਵੇ ਅਤੇ ਰੇਲ ਕੋਚ ਫੈਕਟਰੀ ਦੀਆਂ ਟੀਮਾਂ ਚੁਣੌਤੀ ਪੇਸ਼ ਕਰਨਗੀਆਂ। ਟੀਮਾਂ ਨੂੰ ਚਾਰ ਪੂਲਾਂ ਵਿੱਚ ਵੰਡਿਆ ਗਿਆ ਹੈ। ਜੇਤੂ ਟੀਮ ਨੂੰ ਪੁਰਸਕਾਰ ਵਜੋਂ ਤਿੰਨ ਲੱਖ ਰੁਪਏ, ਜਦਕਿ ਉਪ ਜੇਤੂ ਟੀਮ ਨੂੰ ਦੋ ਲੱਖ ਰੁਪਏ ਦਾ ਪੁਰਸਕਾਰ ਮਿਲੇਗਾ। ਏਅਰ ਅਫਸਰ ਇੰਚਾਰਜ (ਪ੍ਰਸ਼ਾਸਨ) ਏਅਰ ਮਾਰਸ਼ਲ ਆਰ ਕੇ ਆਨੰਦ ਟੂਰਨਾਮੈਂਟ ਦੇ ਸ਼ੁਰੂਆਤੀ ਦਿਨ ਮੁੱਖ ਮਹਿਮਾਨ ਹੋਣਗੇ, ਜਦੋਂਕਿ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ ਆਰ ਚੌਧਰੀ 30 ਅਪਰੈਲ ਨੂੰ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ। -ਪੀਟੀਆਈ

Advertisement

Advertisement
Advertisement