For the best experience, open
https://m.punjabitribuneonline.com
on your mobile browser.
Advertisement

ਗਲੀ ’ਚ ਖੜ੍ਹਾ ਮੋਟਰਸਾਈਕਲ ਹਟਾਉਣ ਉੱਤੇ ਝਗੜਾ; ਗੰਭੀਰ ਜ਼ਖ਼ਮੀ

10:49 AM Apr 01, 2024 IST
ਗਲੀ ’ਚ ਖੜ੍ਹਾ ਮੋਟਰਸਾਈਕਲ ਹਟਾਉਣ ਉੱਤੇ ਝਗੜਾ  ਗੰਭੀਰ ਜ਼ਖ਼ਮੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 31 ਮਾਰਚ
ਇੱਥੇ ਵਾਰਡ ਇਕ ਦੀ ਗਲੀ ਵਿੱਚ ਖੜ੍ਹਾ ਮੋਟਰਸਾਈਕਲ ਹਟਾਉਣ ਨੂੰ ਲੈ ਕੇ ਹੋਏ ਝਗੜੇ ਵਿੱਚ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਯਾਦਵਿੰਦਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਲਹਿਰਾਗਾਗਾ ਵਿੱਚ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ।
ਸਿਟੀ ਪੁਲੀਸ ਦੇ ਮੁਖੀ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਨੀਟੂ ਵਾਸੀ ਰਾਮਪੁਰਾ ਜਵਾਹਰ ਵਾਲਾ ਦੇ ਬਿਆਨ ’ਤੇ ਰਾਜਿੰਦਰ ਕੌਰ ਬਿੰਦਰ ਤੇ ਰਣਧੀਰ ਸਿੰਘ ਜੱਸੀ ਵਾਸੀ ਵਾਰਡ ਇਕ ਲਹਿਰਾਗਾਗਾ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×