ਘਰ ਦੇ ਬਾਹਰ ਪਾਰਕਿੰਗ ਨੂੰ ਲੈ ਕੇ ਹੋਇਆ ਤਕਰਾਰ
06:45 AM Jul 30, 2024 IST
ਪੱਤਰ ਪ੍ਰੇਰਕ
ਜਲੰਧਰ, 29 ਜੁਲਾਈ
ਸਥਾਨਕ ਢੰਨ ਮੁਹੱਲੇ ਦੀ ਡਾਕਖਾਨਾ ਗਲੀ ਵਿੱਚ ਐਕਟਿਵਾ ਦੀ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਇਕ ਧਿਰ ਨੇ ਦੂਜੀ ਧਿਰ ਦੀ ਬਜ਼ੁਰਗ ਔਰਤ ਸਣੇ ਤਿੰਨ ਲੋਕਾਂ ਦੀ ਕੁੱਟਮਾਰ ਕਰ ਦਿੱਤੀ। ਢੰਨ ਮੁਹੱਲਾ ਵਾਸੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਭਰਜਾਈ ਦੀ ਗੁਆਂਢੀਆਂ ਨੇ ਕੁੱਟਮਾਰ ਕੀਤੀ। ਗੁਆਂਢ ’ਚ ਰਹਿਣ ਵਾਲੇ ਸ਼ੈਂਕੀ ਨਾਂ ਦੇ ਨੌਜਵਾਨ ਨੇ ਉਸ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਝਗੜਾ ਸਿਰਫ ਐਕਟਿਵਾ ਪਾਰਕ ਕਰਨ ਨੂੰ ਲੈ ਕੇ ਹੋਇਆ। ਸੁਨੀਤਾ ਨੇ ਕਿਹਾ ਕਿ ਮੁਲਜ਼ਮ ਨੇ ਉਸ ਨੂੰ ਅਤੇ ਉਸ ਦੀ ਸੱਸ ਨੂੰ ਕੁੱਟਿਆ। ਦੋਵਾਂ ਵੱਲੋਂ ਸਿਵਲ ਹਸਪਤਾਲ ਜਲੰਧਰ ਤੋਂ ਐੱਮਐੱਲਆਰ ਕਟਾਈ ਗਈ। ਇਸ ਮਾਮਲੇ ਦੀ ਸ਼ਿਕਾਇਤ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੂੰ ਦੇ ਦਿੱਤੀ ਗਈ ਹੈ।
Advertisement
Advertisement