ਸ਼ਿਵਮ ਲਾਜ ਹੋਟਲ ਵਿੱਚ ਕਾਰ ਖੜ੍ਹੀ ਕਰਨ ’ਤੇ ਝਗੜਾ, ਇੱਕ ਜ਼ਖ਼ਮੀ
ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 3 ਫਰਵਰੀ
ਇਥੋਂ ਦੀ ਸ਼ਿਵਪੁਰੀ ਕਲੋਨੀ ਵਿੱਚ ਪੈਂਦੇ ਸ਼ਿਵਮ ਲਾਜ ਹੋਟਲ ਵਿੱਚ ਬੀਤੀ ਰਾਤ ਜਬਰਦਸਤ ਹੰਗਾਮਾ ਹੋ ਗਿਆ। ਇਸ ਲੜਾਈ ਝਗੜੇ ਵਿੱਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ਅਤੇ ਇੱਕ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ। ਸਾਰੀ ਘਟਨਾ ਹੋਟਲ ਵਿੱਚ ਲਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਂ। ਪੁਲੀਸ ਨੇ ਇਸ ਮਾਮਲੇ ਚ ਕੁੱਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਮਨਦੀਪ ਸਿੰਘ ਨੇ ਦੱਸਿਆ ਕਿ ਸਰਕਾਰੀ ਹਪਸਤਾਲ ਵਿੱਚ ਦਾਖ਼ਲ ਇਕ ਨੌਜਵਾਨ ਨੇ ਦਿੱਤੇ ਬਿਆਨ ਵਿੱਚ ਦੋਸ਼ ਲਾਉਂਦੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਦੋਸਤਾਂ ਨਾਲ ਹੋਟਲ ਵਿੱਚ ਜਨਮ ਦਿਨ ਦੀ ਪਾਰਟੀ ਕਰਨ ਗਿਆ ਸੀ। ਉਥੇ ਇੱਕ ਹੋਰ ਨੌਜਵਾਨਾਂ ਦਾ ਗਰੁੱਪ ਵੱਖ ਤੋਂ ਪਾਰਟੀ ਕਰ ਰਿਹਾ ਸੀ। ਇਸ ਦੌਰਾਨ ਪਾਰਕਿੰਗ ’ਚ ਥਾਂ ਘੱਟ ਹੋਣ ਇੱਕ ਕਾਰ ਦੂਜੀ ਕਾਰ ਅੱਗੇ ਖੜ੍ਹੀ ਸੀ। ਇਸ ਗੱਲ ਦਾ ਮੁੱਦਾ ਬਣਾ ਦੂਜੇ ਗਰੁੱਪ ਨੇ ਲੜਾਈ ਸ਼ੁਰੂ ਕਰ ਦਿੱਤੀ। ਦੂਜੇ ਗਰੁੱਪ ਦੇ ਨੌਜਵਾਨਾਂ ਨੇ ਕੁੱਟਮਾਰ ਕੀਤੀ ਅਤੇ ਇੱਕ ਨੌਜਵਾਨ ਨੇ ਗੱਡੀ ਉਪਰ ਚੜ੍ਹ ਕੇ ਸ਼ੀਸ਼ਾ ਤੋੜ ਦਿੱਤਾ। ਇਹ ਸਾਰੀ ਘਟਨਾ ਉੱਥੇ ਲੱਗੇ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।