ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੀ ਨਿਆਂ ਮੰਗਣ ਵਾਲੀਆਂ ਮਹਿਲਾਵਾਂ ‘ਲਾਡਲੀਆਂ’ ਨਹੀਂ: ਵਿਨੇਸ਼

06:35 AM Nov 19, 2024 IST

ਪੁਣੇ, 18 ਨਵੰਬਰ
ਪਹਿਲਵਾਨੀ ਤੋਂ ਸਿਆਸਤ ’ਚ ਆਈ ਅਤੇ ਹਰਿਆਣਾ ਤੋਂ ਕਾਂਗਰਸ ਵਿਧਾਇਕ ਵਿਨੇਸ਼ ਫੋਗਾਟ ਨੇ ਅੱਜ ਮਹਿਲਾ ਸੁਰੱਖਿਆ ਦੇ ਸੰਦਰਭ ’ਚ ਭਾਜਪਾ ਦੇ ਨਾਅਰੇ ‘ਏਕ ਹੈਂ ਤੋਂ ਸੇਫ ਹੈਂ’ ’ਤੇ ਸਵਾਲ ਚੁੱਕਿਆ ਅਤੇ ਪੁੱਛਿਆ ਕਿ ਕੀ ਨਿਆਂ ਮੰਗਣ ਵਾਲੀਆਂ ਮਹਿਲਾਵਾਂ ‘ਲਾਡਲੀਆਂ’ ਨਹੀਂ ਹਨ। ਉਨ੍ਹਾਂ ਕਿਹਾ, ‘ਮੈਂ ਭਾਜਪਾ ਆਗੂਆਂ ਨੂੰ ਕਹਿਣਾ ਚਾਹੁੰਦੀ ਹਾਂ, ਤੁਸੀਂ ਕਹਿੰਦੇ ਹੋ ‘ਏਕ ਹੈਂ ਤੋਂ ਸੇਫ ਹੈਂ’, ਪਰ (ਅਸੀਂ) ਉਦੋਂ ਸੁਰੱਖਿਅਤ ਹੋਵਾਂਗੀਆਂ ਜਦੋਂ ਤੁਹਾਡੇ ਆਗੂ ਮਹਿਲਾਵਾਂ ਦਾ ਸ਼ੋਸ਼ਣ ਕਰਨਾ ਬੰਦ ਕਰਨਗੇ।’ ਮਹਾਯੁਤੀ ਸਰਕਾਰ ਦੀ ‘ਲਾਡਕੀ ਬਹਿਨ ਯੋਜਨਾ’ ਦਾ ਹਵਾਲਾ ਦਿੰਦਿਆਂ ਫੋਗਾਟ ਨੇ ਕਿਹਾ, ‘ਉਹ ਹੁਣ ਮਹਿਲਾਵਾਂ ਲਈ ਯੋਜਨਾ ਲਿਆਏ ਹਨ। ਪਰ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਜਦੋਂ ਉਹ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੋਂ ਸੌ ਮੀਟਰ ਦੀ ਦੂਰੀ ’ਤੇ ਸੰਘਰਸ਼ ਕਰ ਰਹੀਆਂ ਹਨ ਤਾਂ ਮਹਿਲਾਵਾਂ ਪ੍ਰਤੀ ਉਨ੍ਹਾਂ ਦਾ ਸਨੇਹ ਕਿੱਥੇ ਗਾਇਬ ਹੋ ਜਾਂਦਾ ਹੈ।’ -ਪੀਟੀਆਈ

Advertisement

Advertisement