ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੀਰਅੰਦਾਜ਼ੀ ਵਿਸ਼ਵ ਕੱਪ: ਭਾਰਤ ਦੇ ਰਿਕਰਵ ਤੀਰਅੰਦਾਜ਼ਾਂ ਨੇ ਦੋ ਕਾਂਸੇ ਦੇ ਤਗ਼ਮੇ ਜਿੱਤੇ

07:53 AM Jun 24, 2024 IST

ਅੰਤਾਲਯਾ (ਤੁਰਕੀ), 23 ਜੂਨ
ਧੀਰਜ ਬੋਮਾਦੇਵਰਾ ਅਤੇ ਭਜਨ ਕੌਰ ਦੀ ਭਾਰਤੀ ਮਿਕਸਡ ਰਿਕਰਵ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ ਮੈਕਸੀਕੋ ਨੂੰ ਹਰਾ ਕੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਤੀਜੇ ਰਾਊਂਡ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ। ਭਾਰਤ ਨੇ ਇਸ ਦੇ ਨਾਲ ਹੀ ਆਪਣੀ ਮੁਹਿੰਮ ਚਾਰ ਤਗ਼ਮਿਆਂ ਨਾਲ ਸਮਾਪਤ ਕੀਤੀ।
ਭਾਰਤ ਕੋਲ ਇੱਕ ਹੋਰ ਤਗ਼ਮਾ ਜਿੱਤਣ ਦਾ ਮੌਕਾ ਸੀ ਪਰ ਅੰਕਿਤਾ ਭਕਤ ਮਹਿਲਾ ਸਿੰਗਲਜ਼ ਦੇ ਸੈਮੀ ਫਾਈਨਲ ਵਿੱਚ ਸਿਖਰਲਾ ਦਰਜਾ ਪ੍ਰਾਪਤ ਚੀਨ ਦੀ ਯਾਂਗ ਸ਼ਿਆਓਲੀ ਤੋਂ ਮਾਮੂਲੀ ਫਰਕ ਨਾਲ ਹਾਰ ਗਈ। ਯਾਂਗ ਨੇ ਫਾਈਨਲ ਵਿੱਚ ਜਿੱਤ ਨਾਲ ਸੋਨ ਤਗ਼ਮਾ ਜਿੱਤਿਆ ਪਰ ਅੰਕਿਤਾ ਕਾਂਸੇ ਦੇ ਤਗ਼ਮੇ ਦੇ ਮੈਚ ਵਿੱਚ ਵੀ ਹਾਰ ਗਈ। ਮਿਕਸਡ ਡਬਲਜ਼ ਵਿੱਚ ਤੀਜਾ ਦਰਜਾ ਪ੍ਰਾਪਤ ਭਾਰਤੀ ਜੋੜੀ ਪਹਿਲਾ ਸੈੱਟ ਹਾਰਨ ਮਗਰੋਂ 0-2 ਨਾਲ ਪਛੜ ਰਹੀ ਸੀ ਪਰ ਇਸ ਮਗਰੋਂ ਉਸ ਨੇ ਵਾਪਸੀ ਕਰਦਿਆਂ ਮੈਕਸੀਕੋ ਦੇ ਅਲੈਜੇਂਦਰਾ ਵਾਲੇਂਸਿਆ ਅਤੇ ਮਾਟਿਆਸ ਗ੍ਰਾਂਡੇ ਨੂੰ 5-3 (35-38, 40-39, 38-37, 38-38) ਨਾਲ ਹਰਾਇਆ। ਧੀਰਜ ਨੇ ਇਸ ਮਗਰੋਂ ਵਿਅਕਤੀਗਤ ਵਰਗ ਦੇ ਕੁਆਲੀਫਿਕੇਸ਼ਨ ਵਿੱਚ ਤੀਜੇ ਸਥਾਨ ’ਤੇ ਰਹਿੰਦਿਆਂ ਦੇਸ਼ ਨੂੰ ਇੱਕ ਹੋਰ ਤਗ਼ਮਾ ਦਿਵਾਇਆ। ਉਸ ਨੇ ਇਟਲੀ ਦੇ ਨੌਵਾਂ ਦਰਜਾ ਪ੍ਰਾਪਤ ਮਾਰਕੋ ਨੇਸਪੋਲੀ ਨੂੰ 7-3 (28-27, 29-28, 27-28, 28-28, 30-29) ਨਾਲ ਹਰਾਇਆ।
ਵਿਸ਼ਵ ਕੱਪ ਵਿੱਚ ਉਸ ਦਾ ਇਹ ਦੂਜਾ ਕਾਂਸੇ ਦਾ ਤਗ਼ਮਾ ਹੈ। ਉਸ ਨੇ ਪਿਛਲੇ ਸਾਲ ਇਸੇ ਸਥਾਨ ’ਤੇ ਮੁਕਾਬਲੇ ਦੇ ਸ਼ੁਰੂਆਤੀ ਰਾਊਂਡ ਵਿੱਚ ਆਪਣਾ ਪਹਿਲਾ ਤਗ਼ਮਾ ਜਿੱਤਿਆ ਸੀ।
ਭਾਰਤ ਲਈ ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਜਯੋਤੀ ਸੁਰੇਖਾ ਵੇਨੱਮ, ਅਦਿੱਤੀ ਸਵਾਮੀ ਅਤੇ ਪ੍ਰਨੀਤ ਕੌਰ ਦੀ ਮਹਿਲਾ ਕੰਪਾਊਂਡ ਟੀਮ ਨੇ ਸੋਨ ਤਗ਼ਮਾ, ਜਦਕਿ ਪ੍ਰਿਯਾਂਸ਼ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ

Advertisement

Advertisement