For the best experience, open
https://m.punjabitribuneonline.com
on your mobile browser.
Advertisement

ਤੀਰਅੰਦਾਜ਼ੀ ਵਿਸ਼ਵ ਕੱਪ: ਭਾਰਤੀ ਪੁਰਸ਼ ਰੀਕਰਵ ਟੀਮ ਨੇ 14 ਸਾਲਾਂ ਬਾਅਦ ਹਾਸਲ ਕੀਤੀ ਇਤਿਹਾਸਕ ਜਿੱਤ

02:00 PM Apr 28, 2024 IST
ਤੀਰਅੰਦਾਜ਼ੀ ਵਿਸ਼ਵ ਕੱਪ  ਭਾਰਤੀ ਪੁਰਸ਼ ਰੀਕਰਵ ਟੀਮ ਨੇ 14 ਸਾਲਾਂ ਬਾਅਦ ਹਾਸਲ ਕੀਤੀ ਇਤਿਹਾਸਕ ਜਿੱਤ
Advertisement

ਸੰਘਾਈ, 28 ਅਪਰੈਲ
ਭਾਰਤੀ ਪੁਰਸ਼ ਰੀਕਰਵ ਟੀਮ ਦੇ ਧੀਰਜ ਬੋਮਾਦੇਵਰਾ, ਤਰੁਨਦੀਪ ਰਾਏ ਅਤੇ ਪ੍ਰਵੀਨ ਜਾਧਵ ਨੇ ਮੌਜੂਦਾ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਨੂੰ ਪਛਾੜਦੇ ਹੋਏ ਅੱਜ ਇੱਥੇ 14 ਸਾਲਾਂ ਬਾਅਦ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਇਤਿਹਾਸਕ ਜਿੱਤ ਹਾਸਲ ਕੀਤੀ। ਇਹ ਵਿਸ਼ਵ ਕੱਪ ਦੇ ਆਖ਼ਰੀ ਮੁਕਾਬਲੇ ਵਿੱਚ ਭਾਰਤੀ ਪੁਰਸ਼ ਰੀਕਰਵ ਟੀਮ ਦੀ ਪਹਿਲੀ ਜਿੱਤ ਹੈ ਅਤੇ ਇਸ ਨਾਲ ਆਗਾਮੀ ਪੈਰਿਸ ਓਲੰਪਿਕ ਵਿੱਚ ਜਗ੍ਹਾ ਪੱਕੀ ਕਰਨ ਦੀਆਂ ਉਨ੍ਹਾਂ ਦੀਆਂ ਸੰਭਾਵਨਾਵਾਂ ਮਜ਼ਬੂਤ ਹੋਣਗੀਆਂ। ਭਾਰਤੀ ਤੀਰਅੰਦਾਜ਼ਾਂ ਨੇ 5-1 ਨਾਲ ਸੋਨ ਤਗ਼ਮਾ ਆਪਣੇ ਨਾਮ ਕੀਤਾ। ਹੁਣ ਤੱਕ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਭਾਰਤ ਨੇ ਪੰਜ ਸੋਨੇ, ਇਕ ਚਾਂਦੀ ਅਤੇ ਇਕ ਕਾਂਸੀ ਦਾ ਤਗ਼ਮਾ ਜਿੱਤਿਆ ਹੈ। -ਪੀਟੀਆਈ

Advertisement

Advertisement
Author Image

Advertisement
Advertisement
×