ਤੀਰਅੰਦਾਜ਼ੀ: ਧੀਰਜ ਨੂੰ ਪੈਰਿਸ ਓਲੰਪਿਕ ਦਾ ਕੋਟਾ
07:30 PM Nov 11, 2023 IST
Advertisement
ਬੈਂਕਾਕ, 11 ਨਵੰਬਰ
ਤੀਰਅੰਦਾਜ਼ ਧੀਰਜ ਬੋਮਾਦੇਵਰਾ ਨੇ ਅੱਜ ਇੱਥੇ ਏਸ਼ਿਆਈ ਮਹਾਂਦੀਪੀ ਕੁਆਲੀਫਿਕੇਸ਼ਨ ਟੂਰਨਾਮੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਭਾਰਤ ਦਾ ਤੀਰਅੰਦਾਜ਼ੀ ਵਿੱਚ ਪਹਿਲਾ ਪੈਰਿਸ ਓਲੰਪਿਕ ਕੋਟਾ ਹਾਸਲ ਕਰ ਲਿਆ ਹੈ। ਭਾਰਤ ਦਾ ਸੀਨੀਅਰ ਤੀਰਅੰਦਾਜ਼ ਤਰੁਣਦੀਪ ਰਾਏ ਅੱਠਵੇਂ ਸਥਾਨ ’ਤੇ ਰਿਹਾ। ਬੋਮਾਦੇਵਰਾ ਇਹ ਤਗ਼ਮਾ ਜਿੱਤਣ ਵਾਲਾ ਇਕਲੌਤਾ ਭਾਰਤੀ ਸੀ। ਇਸ 22 ਸਾਲਾ ਤੀਰਅੰਦਾਜ਼ ਨੇ ਨਿਰਾਸ਼ ਨਹੀਂ ਕੀਤਾ ਅਤੇ ਇਸ ਨੇ ਸਿੱਧੇ ਦੋ ਸੈੱਟ ਜਿੱਤ ਕੇ ਫਾਈਨਲ ਵਿੱਚ ਥਾਂ ਬਣਾਈ। ਹਾਲਾਂਕਿ, ਧੀਰਜ ਸੋਨ ਤਗ਼ਮਾ ਜਿੱਤਣ ਵਿੱਚ ਅਸਫਲ ਰਿਹਾ। -ਪੀਟੀਆਈ
Advertisement
Advertisement
Advertisement