ਤੀਰਅੰਦਾਜ਼ੀ: ਹਰਵਿੰਦਰ ਤੇ ਪੂਜਾ ਦੀ ਜੋੜੀ ਕਾਂਸੀ ਦੇ ਤਗ਼ਮੇ ਤੋਂ ਖੁੰਝੀ
11:18 PM Sep 05, 2024 IST
Advertisement
ਪੈਰਿਸ, 5 ਸਤੰਬਰ
ਭਾਰਤੀ ਤੀਰਅੰਦਾਜ਼ ਹਰਵਿੰਦਰ ਸਿੰਘ ਅਤੇ ਪੂਜਾ ਜਟੀਆ ਅੱਜ ਇੱਥੇ ਮਿਕਸਡ ਟੀਮ ਰਿਕਰਵ ਓਪਨ ਈਵੈਂਟ ’ਚ ਕਾਂਸੀ ਦੇ ਤਗ਼ਮੇ ਲਈ ਮੁਕਾਬਲੇ ’ਚ ਜ਼ਿਵਾ ਲੈਵਰਿੰਕ ਅਤੇ ਡੀਜਾਨ ਫੈਬੀਕਿਕ ਦੀ ਸਲੋਵੇਨਿਆਈ ਜੋੜੀ ਤੋਂ ਹਾਰ ਗਏ। ਇਸ ਜੋੜੀ ਨੂੰ ਵਿਰੋਧੀ ਟੀਮ ਨੂੰ 4-6 ਨਾਲ ਹਾਰ ਨਸੀਬ ਹੋਈ। ਇਸ ਤੋਂ ਪਹਿਲਾਂ ਹਰਵਿੰਦਰ ਅਤੇ ਪੂਜਾ ਦੀ ਜੋੜੀ ਨੂੰ ਇਸ ਈਵੈਂਟ ਦੇ ਸੈਮੀਫਾਈਨਲ ਵਿੱਚ ਸਖ਼ਤ ਟੱਕਰ ਦੇਣ ਦੇ ਬਾਵਜੂਦ ਇਟਲੀ ਦੇ ਸਿਖਰਲਾ ਦਰਜਾ ਪ੍ਰਾਪਤ ਅਲਿਸਾਬੇਟਾ ਮਿਜਨੋ ਅਤੇ ਸਟੇਫਾਨੋ ਟ੍ਰੈਵਿਸਾਨੀ ਤੋਂ 2-6 ਨਾਲ ਹਾਰ ਮਿਲੀ ਸੀ। ਭਾਰਤ ਲਈ ਪੈਰਿਸ ਪੈਰਾਲੰਪਿਕ ਵਿੱਚ ਰਾਕੇਸ਼ ਕੁਮਾਰ ਅਤੇ ਸ਼ੀਤਲ ਦੇਵੀ ਨੇ ਕੰਪਾਊਂਡ ਮਿਕਸਡ ਟੀਮ ਓਪਨ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ।
Advertisement
Advertisement