ਤੀਰਅੰਦਾਜ਼ੀ: ਰਾਕੇਸ਼ ਕੁਆਰਟਰ ਫਾਈਨਲ ’ਚ
08:02 AM Sep 02, 2024 IST
Advertisement
ਪੈਰਿਸ: ਵਿਸ਼ਵ ਦੇ ਨੰਬਰ ਇਕ ਤੀਰਅੰਦਾਜ਼ ਰਾਕੇਸ਼ ਕੁਮਾਰ ਨੇ ਅੱਜ ਇੱਥੇ ਕੰਪਾਊਂਡ ਪੁਰਸ਼ ਓਪਨ ਵਰਗ ’ਚ ਇੰਡੋਨੇਸ਼ੀਆ ਦੇ ਕੇਨ ਸਵਾਗੁਮਿਲਾਂਗ ਨੂੰ ਸ਼ੂਟ ਆਫ ’ਚ ਹਰਾ ਕੇ ਪੈਰਾਲੰਪਿਕ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਇੱਕ ਵੇਲੇ ਰਾਕੇਸ਼ ਨੂੰ ਜਿੱਤਣ ਲਈ 9 ਅੰਕਾਂ ਦੀ ਲੋੜ ਸੀ ਪਰ ਉਹ 8 ਅੰਕ ਹਾਸਲ ਕਰ ਸਕਿਆ ਤੇ ਦੋਵਾਂ ਦਾ ਸਕੋਰ 144-144 ਹੋ ਗਿਆ। ਸ਼ੂਟਆਫ ਵਿੱਚ ਟੋਕੀਓ ਪੈਰਾਲੰਪਿਕ ’ਚ ਕੁਆਰਟਰ ਫਾਈਨਲ ’ਚੋਂ ਬਾਹਰ ਹੋਣ ਵਾਲੇ 39 ਸਾਲਾ ਭਾਰਤੀ ਖਿਡਾਰੀ ਨੇ 10 ਅੰਕ ਹਾਸਲ ਕੀਤੇ ਜਦਕਿ ਕੇਨ 8 ਅੰਕ ਹੀ ਲੈ ਸਕਿਆ। -ਪੀਟੀਆਈ
Advertisement
Advertisement
Advertisement