ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੀਰਅੰਦਾਜ਼ੀ: ਪਿੰਡ ਮੰਢਾਲੀ ਦੀ ਧੀ ਪ੍ਰਨੀਤ ਕੌਰ ਬਣੀ ਵਿਸ਼ਵ ਚੈਂਪੀਅਨ

08:50 AM Jun 23, 2024 IST
ਜਿੱਤ ਤੋਂ ਬਾਅਦ ਖੁਸ਼ੀ ਦਾ ਜ਼ਾਹਿਰ ਕਰਦੀ ਹੋਈ ਪ੍ਰਨੀਤ ਕੌਰ।

ਜੋਗਿੰਦਰ ਸਿੰਘ ਮਾਨ
ਮਾਨਸਾ, 22 ਜੂਨ
ਤੁਰਕੀ ਦੇ ਅੰਤਾਲਯ ਵਿੱਚ ਹੋਏ ਤੀਜੇ ਵਿਸ਼ਵ ਕੱਪ ਦੇ ਮਹਿਲਾ ਟੀਮ ਮੁਕਾਬਲੇ ਵਿੱਚ ਮਾਨਸਾ ਜ਼ਿਲ੍ਹੇ ਦੀ ਧੀ ਪ੍ਰਨੀਤ ਕੌਰ ਨੇ ਤੀਰਅੰਦਾਜ਼ੀ ਵਿੱਚ ਗੋਲਡ ਮੈਡਲ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਪ੍ਰਨੀਤ ਕੌਰ ਵੱਲੋਂ ਗੋਲਡ ਮੈਡਲ ਹਾਸਲ ਕਰਨ ਤੋਂ ਬਾਅਦ ਉਸ ਦੇ ਪਿੰਡ ਮੰਢਾਲੀ (ਜ਼ਿਲ੍ਹਾ ਮਾਨਸਾ) ਵਿੱਚ ਖੁਸ਼ੀ ਦਾ ਮਾਹੌਲ ਹੈ। ਭਾਰਤੀ ਤੀਰਅੰਦਾਜ਼ ਪ੍ਰਨੀਤ ਕੌਰ, ਜੋਤੀ ਸੁਰੇਖਾ ਵੇਨਮ ਅਤੇ ਅਦਿਤੀ ਸਵਾਮੀ ਦੀ ਸਾਂਝੀ ਮਹਿਲਾ ਟੀਮ ਨੇ ਇਸ ਸਾਲ ਲਗਾਤਾਰ ਤੀਜਾ ਵਿਸ਼ਵ ਕੱਪ ਜਿੱਤਿਆ। ਵਿਸ਼ਵ ਕੱਪ ਵਿੱਚ ਭਾਰਤੀ ਤਿੱਕੜੀ ਨੇ ਫਾਈਨਲ ਵਿੱਚ ਇਸਟੋਨੀਆ ਦੀ ਲਿਸੇਲ ਜਾਤਮਾ, ਮੀਰੀ ਮਾਰੀਏਟਾ ਪਾਸ ਅਤੇ ਮਾਰਿਸ ਟੈਟਸਮੈਨ ਨੂੰ 232-229 ਨਾਲ ਹਰਾਇਆ। ਆਪ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਅਤੇ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਆਪਣੇ ਹਲਕੇ ਦੀ ਤੀਰਅੰਦਾਜ਼ ਖਿਡਾਰਨ ਪ੍ਰਨੀਤ ਕੌਰ ਨੂੰ ਮੁੜ ਵਿਸ਼ਵ ਚੈਂਪੀਅਨ ਬਣਨ ’ਤੇ ਮੁਕਾਬਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਵਿਆਪਕ ਖੇਡ ਨੀਤੀ ਬਾਅਦ ਭਵਿੱਖ ਵਿੱਚ ਪੰਜਾਬ ਦੇ ਖਿਡਾਰੀਆਂ ਨੂੰ ਹੋਰ ਵੱਡਾ ਬਲ ਮਿਲੇਗਾ। ਇਸ ਲੜਕੀ ਪ੍ਰਨੀਤ ਕੌਰ ਦੇ ਮਾਪੇ ਪਟਿਆਲਾ ਵਿੱਚ ਰਹਿੰਦੇ ਹਨ। ਮਾਸਟਰ ਅਵਤਾਰ ਸਿੰਘ ਮੰਢਾਲੀ ਦੀ ਇਹ ਇਕਲੌਤੀ ਧੀ ਖਾਲਸਾ ਕਾਲਜ ਪਟਿਆਲਾ ਦੀ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਹੈ। ਖਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਧਰਮਿੰਦਰ ਸਿੰਘ ਉਭਾ ਨੇ ਦੱਸਿਆ ਕਿ ਇਸ ਬੱਚੀ ਦੀਆਂ ਪ੍ਰਾਪਤੀਆਂ ਤੋਂ ਪਹਿਲਾਂ ਹੀ ਉਮੀਦਾਂ ਸਨ ਕਿ ਇਸ ਵਾਰ ਮੁੜ ਵਿਸ਼ਵ ਚੈਂਪੀਅਨ ਬਣ ਕੇ ਇਸ ਬੱਚੀ ਕਰਕੇ ਭਾਰਤ ਨੂੰ ਗੋਲਡ ਮੈਡਲ ਮਿਲੇਗਾ ਕਿਉਂਕਿ ਪਹਿਲਾਂ ਹੀ ਭਾਰਤ ਇਸ ਬੱਚੀ ਦੀ ਖੇਡ ਬਦੌਲਤ ਵਿਸ਼ਵ ਚੈਂਪੀਅਨ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਬੱਚੀ ਦਾ ਕਾਲਜ ਪਹੁੰਚਣ ’ਤੇ ਵਿਸ਼ੇਸ ਸਨਮਾਨ ਕੀਤਾ ਜਾਵੇਗਾ। ਸਿੱਖਿਆ ਵਿਕਾਸ ਮੰਚ ਮਾਨਸਾ ਦੇ ਚੇਅਰਮੈਨ ਡਾ. ਸੰਦੀਪ ਘੰਡ, ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਪ੍ਰਨੀਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਛੇਤੀ ਹੀ ਉਸ ਦਾ ਮਾਨਸਾ ਵਿੱਚ ਮੰਚ ਵੱਲੋਂ ਸਨਮਾਨ ਕੀਤਾ ਜਾਵੇਗਾ।

Advertisement

Advertisement