ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੀਰਅੰਦਾਜ਼ੀ: ਪਟਿਆਲਾ ਦੀ ਪ੍ਰਨੀਤ ਕੌਰ ਦੀ ਦੱਖਣੀ ਕੋਰੀਆ ’ਚ ਝੰਡੀ

07:16 AM May 23, 2024 IST

ਗੁਰਨਾਮ ਸਿੰਘ ਅਕੀਦਾ/ਪੀਟੀਆਈ
ਪਟਿਆਲਾ/ਯੋਚਿਓਨ, 22 ਮਈ
ਦੁਨੀਆ ਦੀ ਨੰਬਰ ਇਕ ਭਾਰਤੀ ਮਹਿਲਾ ਕੰਪਾਊਂਡ ਤੀਰਅੰਦਾਜ਼ੀ ਟੀਮ ਵਿਸ਼ਵ ਕੱਪ ’ਚ ਲਗਾਤਾਰ ਦੂਜਾ ਸੋਨ ਤਮਗਾ ਜਿੱਤਣ ਦੀ ਰਾਹ ’ਤੇ ਫਾਈਨਲ ’ਚ ਪਹੁੰਚ ਗਈ ਹੈ ਪਰ ਪੁਰਸ਼ ਕੰਪਾਊਂਡ ਟੀਮ ਵਿਸ਼ਵ ਕੱਪ ਦੇ ਦੂਜੇ ਗੇੜ ਵਿੱਚ ਕਾਂਸੇ ਦੇ ਤਗਮੇ ਤੋਂ ਵੀ ਖੁੰਝਣ ਮਗਰੋਂ ਖਾਲੀ ਹੱਥ ਪਰਤੇਗੀ। ਫਾਈਨਲ ਵਿੱਚ ਪਹੁੰਚਣ ਲਈ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪ੍ਰਨੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ। ਯੂਨੀਵਰਸਿਟੀ ਦੇ ਉਪ ਕੁਲਪਤੀ ਕਮਲ ਕਿਸ਼ੋਰ ਯਾਦਵ ਨੇ ਅਤੇ ਉਸ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ ਹੈ।
ਪ੍ਰਨੀਤ ਕੌਰ ਤੋਂ ਇਲਾਵਾ ਮਹਿਲਾ ਤਿੱਕੜੀ ਵਿੱਚ ਜਯੋਤੀ ਸੁਰੇਖਾ ਵੇਨਮ ਅਤੇ ਆਦਿਤੀ ਸਵਾਮੀ ਸ਼ਾਮਲ ਹਨ। ਇਸ ਤਿਕੜੀ ਨੇ ਸੈਮੀਫਾਈਨਲ ’ਚ ਦੁਨੀਆ ਦੀ ਚੌਥੇ ਨੰਬਰ ਦੀ ਟੀਮ ਅਮਰੀਕਾ ਨੂੰ 233-229 ਨਾਲ ਹਰਾਇਆ। ਟੀਮ ਨੂੰ ਕੁਆਰਟਰ ਫਾਈਨਲ ਤੱਕ ਬਾਈ ਮਿਲਿਆ ਸੀ। ਆਖਰੀ ਅੱਠ ਵਿਚ ਉਸ ਨੇ ਇਟਲੀ ਨੂੰ 236-234 ਨਾਲ ਹਰਾਇਆ। -ਪੀਟੀਆਈ

Advertisement

Advertisement