ਤੀਰਅੰਦਾਜ਼ੀ: ਜਯੋਤੀ ਸਿਖਰਲੇ ਅਤੇ ਅਦਿਤੀ ਚੌਥੇ ਸਥਾਨ ’ਤੇ
01:25 PM Oct 01, 2023 IST
ਹਾਂਗਜ਼ੂ, 1 ਅਕਤੂਬਰ
ਤਜ਼ਰਬੇਕਾਰ ਜਯੋਤੀ ਸੁਰੇਖਾ ਵੇਨਮ ਨੇ ਏਸ਼ਿਆਈ ਖੇਡਾਂ ਦੇ ਕੰਪਾਊਂਡ ਤੀਰਅੰਦਾਜ਼ੀ ਮੁਕਾਬਲੇ ਦੇ ਵਿਅਕਤੀਗਤ ਕੁਆਲੀਫਿਕੇਸ਼ ’ਚ ਅੱਜ ਦੱਖਣੀ ਕੋਰੀਆ ਦੀਆਂ ਖਿਡਾਰਨਾਂ ਨੂੰ ਪਛਾੜ ਕੇ ਸਿਖਰਲਾ ਸਥਾਨ ਹਾਸਲ ਕੀਤਾ ਹੈ ਜਦਕਿ ਵਿਸ਼ਵ ਚੈਂਪੀਅਨ ਅਦਿਤੀ ਸਵਾਮੀ ਚੌਥੇ ਸਥਾਨ ’ਤੇ ਰਹੀ। ਇਨ੍ਹਾਂ ਦੋਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਟੀਮ ਮੁਕਾਬਲੇ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ। ਓਲੰਪਿਕ ਖੇਡਾਂ ਵਿੱਚ ਸ਼ਾਮਲ ਰੀਕਰਵ ਵਰਗ ਦੇ ਤੀਰਅੰਦਾਜ਼ਾਂ ਨੇ ਵੀ ਪੁਰਸ਼ ਵਰਗ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਤਜ਼ਰਬੇਕਾਰ ਅਤਨੂ ਦਾਸ ਚੌਥੇ ਸਥਾਨ ’ਤੇ ਰਿਹਾ, ਪ੍ਰਤਿਭਾਸ਼ਾਲੀ ਨੌਜਵਾਨ ਤੀਰਅੰਦਾਜ਼ ਧੀਰਜ ਬੋਮਦੇਵਰਾ ਪੁਰਸ਼ ਵਰਗ ਵਿੱਚ ਕੱਟ ਬਣਾਉਣ ਵਾਲੇ ਛੇਵੇਂ ਸਥਾਨ ਦੇ ਨਾਲ ਅਗਲਾ ਸਭ ਤੋਂ ਵਧੀਆ ਭਾਰਤੀ ਸੀ। ਭਾਰਤੀ ਪੁਰਸ਼ ਰੀਕਰਵ ਟੀਮ ਨੂੰ ਕੁਆਲੀਫਿਕੇਸ਼ਨ ਵਿੱਚ 2022 ਅੰਕਾਂ ਨਾਲ ਤੀਜਾ ਦਰਜਾ ਮਿਲਿਆ। ਦੱਖਣੀ ਕੋਰੀਆ 2048 ਅੰਕਾਂ ਨਾਲ ਸਿਖਰ ’ਤੇ ਰਿਹਾ ਜਦਕਿ ਚੀਨੀ ਤਾਇਪੈ 2030 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ। -ਪੀਟੀਆਈ
Advertisement
Advertisement