ਤੀਰਅੰਦਾਜ਼ੀ: ਭਾਰਤੀ ਮਹਿਲਾ ਤਿੱਕੜੀ ਦਾ ਨਿਸ਼ਾਨਾ ਖੁੰਝਿਆ
07:34 AM Jul 29, 2024 IST
Advertisement
ਪੈਰਿਸ: ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਅੱਜ ਇੱਥੇ ਪੈਰਿਸ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਨੈਦਰਲੈਂਡਜ਼ ਤੋਂ 0-6 ਨਾਲ ਹਾਰ ਗਈ। ਆਪਣਾ ਚੌਥਾ ਓਲੰਪਿਕ ਖੇਡ ਰਹੀ ਦੀਪਿਕਾ ਕੁਮਾਰੀ, ਅੰਕਿਤਾ ਭਕਤ ਅਤੇ ਭਜਨ ਕੌਰ ਦੀ ਤਿਕੜੀ ਨੂੰ 51-52, 49-54, 48-53 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅੰਕਿਤਾ ਅਤੇ ਦੀਪਿਕਾ ਨੇ ਬਹੁਤ ਖਰਾਬ ਪ੍ਰਦਰਸ਼ਨ ਕੀਤਾ ਜਦਕਿ ਭਜਨ ਨੇ ਚੰਗਾ ਸਕੋਰ ਕੀਤਾ। ਤੀਰਅੰਦਾਜ਼ੀ ਵਿੱਚ ਸਭ ਤੋਂ ਵੱਧ ਸਕੋਰ ਬਣਾਉਣ ਵਾਲੀ ਟੀਮ ਨੂੰ ਦੋ ਅੰਕ ਮਿਲਦੇ ਹਨ ਜਦਕਿ ਡਰਾਅ ਹੋਣ ’ਤੇ ਦੋਵਾਂ ਟੀਮਾਂ ਨੂੰ ਇੱਕ-ਇੱਕ ਸੈੱਟ ਪੁਆਇੰਟ ਮਿਲਦਾ ਹੈ। -ਪੀਟੀਆਈ
Advertisement
Advertisement
Advertisement