ਤੀਰਅੰਦਾਜ਼ੀ ਮੁਕਾਬਲੇ: ਪੈਰਾਮਾਊਂਟ ਸਕੂਲ ਦੇ ਬੱਚੇ ਜੇਤੂ
07:52 AM Aug 18, 2023 IST
ਪੱਤਰ ਪ੍ਰੇਰਕ
ਲਹਿਰਾਗਾਗਾ, 17 ਅਗਸਤ
ਪੈਰਾਮਾਊਂਟ ਪਬਲਿਕ ਸਕੂਲ ਵਿੱਚ 47ਵੀਆਂ ਪੰਜਾਬ ਰਾਜ ਜ਼ੋਨ ਪੱਧਰੀ ਸਕੂਲੀ ਖੇਡਾਂ ਤਹਿਤ ਕਰਵਾਏ ਤੀਰਅੰਦਾਜ਼ੀ ਮੁਕਾਬਲਿਆਂ ਵਿੱਚ ਤੀਰਅੰਦਾਜ਼ੀ ਦੇ ਇੰਡੀਅਨ ਰਾਊਂਡ ਵਿੱਚ ਕਈ ਸਕੂਲ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਦੀ ਵਿਦਿਆਰਥਣ ਪਨਾਜ਼ਵੀਰ ਕੌਰ ਅਤੇ ਨਿਹਾਲ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤੇ। ਅੰਡਰ 14 ਇੰਡੀਅਨ ਰਾਊਂਡ ਵਿੱਚ ਸੁਖਜੋਤ ਕੌਰ, ਵਿਸ਼ਵਜੀਤ ਸਿੰਘ ਨੇ ਪਹਿਲਾ ਸਥਾਨ, ਸੁਖਮਨਪ੍ਰੀਤ ਕੌਰ, ਪਰਉਪਕਾਰ ਸਿੰਘ ਨੇ ਦੂਜਾ ਸਥਾਨ, ਸੋਨਾਕਸ਼ੀ ਸ਼ਰਮਾ ਤੇ ਏਕਮਜੋਤ ਸਿੰਘ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਇੰਡੀਅਨ ਰਾਊਂਡ ਵਿੱਚ ਤੰਨੂਸ਼੍ਰੀ, ਦਿਵਿਆਂਸ਼ ਬਾਂਸਲ ਨੇ ਪਹਿਲਾ, ਭਵਿਆ, ਖੁਸ਼ਮਨਦੀਪ ਸਿੰਘ ਨੇ ਦੂਜਾ, ਹਿਮਾਕਸ਼ੀ ਗੋਇਲ, ਵਿਹਾਨ ਸਿੰਗਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਜਸਵੀਰ ਸਿੰਘ ਚੀਮਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।
Advertisement
Advertisement