For the best experience, open
https://m.punjabitribuneonline.com
on your mobile browser.
Advertisement

ਤੀਰਅੰਦਾਜ਼ ਦੀਪਿਕਾ ਕੁਮਾਰੀ ਮੁੜ ਟਾਪਸ ’ਚ ਸ਼ਾਮਲ

07:57 AM Apr 30, 2024 IST
ਤੀਰਅੰਦਾਜ਼ ਦੀਪਿਕਾ ਕੁਮਾਰੀ ਮੁੜ ਟਾਪਸ ’ਚ ਸ਼ਾਮਲ
Advertisement

ਨਵੀਂ ਦਿੱਲੀ, 29 ਅਪਰੈਲ
ਸ਼ੰਘਾਈ ਵਿੱਚ ਹਾਲ ਹੀ ’ਚ ਹੋਏ ਵਿਸ਼ਵ ਕੱਪ ਦੌਰਾਨ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਦੁਨੀਆ ਦੀ ਸਾਬਕਾ ਨੰਬਰ ਇੱਕ ਤੀਰਅੰਦਾਜ਼ ਦੀਪਿਕਾ ਕੁਮਾਰੀ ਨੂੰ ਪੈਰਿਸ ਓਲੰਪਿਕ ਤੋਂ ਪਹਿਲਾਂ ਟਾਰਗੈਟ ਓਲੰਪਿਕ ਪੋਡੀਅਮ ਸਕੀਮ (ਟਾਪਸ) ਵਿੱਚ ਮੁੜ ਸ਼ਾਮਲ ਕਰ ਲਿਆ ਗਿਆ ਹੈ। ਦਸੰਬਰ, 2022 ਵਿੱਚ ਮਾਂ ਬਣਨ ਮਗਰੋਂ ਪਿਛਲੇ ਸਾਲ ਪੂਰੇ ਸੈਸ਼ਨ ਦੌਰਾਨ ਬਾਹਰ ਰਹੀ ਦੀਪਿਕਾ ਨੇ ਹਾਲ ਹੀ ਵਿੱਚ ਵਾਪਸੀ ਕੀਤੀ ਹੈ ਅਤੇ ਘਰੇਲੂ ਤੇ ਕੌਮਾਂਤਰੀ ਪੱਧਰ ’ਤੇ ਚੰਗਾ ਖੇਡ ਰਹੀ ਹੈ। ਤਿੰਨ ਵਾਰ ਦੀ ਓਲੰਪੀਅਨ ਰਿਕਰਵ ਤੀਰਅੰਦਾਜ਼ ਦੀਪਿਕਾ ਨੇ ਇਸ ਸਾਲ ਏਸ਼ੀਆ ਕੱਪ ਵਿੱਚ ਵੀ ਤਗ਼ਮਾ ਜਿੱਤਿਆ। ਹੁਣ ਤੱਕ ਪੁਰਸ਼ਾਂ ਦੇ ਵਿਅਕਤੀਗਤ ਵਰਗ ਵਿੱਚ ਸਿਰਫ਼ ਧੀਰਜ ਬੋਮਾਦੇਵਰਾ ਓਲੰਪਿਕ ਲਈ ਕੁਆਲੀਫਾਈ ਕਰ ਸਕਿਆ ਹੈ। ਆਖਰੀ ਕੁਆਲੀਫਾਇੰਗ ਟੂਰਨਾਮੈਂਟ ਤੁਰਕੀ ਦੇ ਅੰਤਾਲਿਆ ਵਿੱਚ 15 ਅਤੇ 16 ਜੂਨ ਨੂੰ ਹੋਵੇਗਾ। ਖੇਡ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਤੀਰਅੰਦਾਜ ਮ੍ਰਿਣਾਲ ਚੌਹਾਨ ਨੂੰ ਵੀ ਟਾਪਸ ਵਿਕਾਸ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ ਹੈ, ਜਦਕਿ ਪ੍ਰਵੀਨ ਜਾਧਵ ਨੂੰ ਵਿਕਾਸ ਤੋਂ ਕੋਰ ਗਰੁੱਪ ਵਿੱਚ ਰੱਖਿਆ ਗਿਆ ਹੈ। ਪੈਰਾ ਪਾਵਰਲਿਫਟਰ ਅਸ਼ੋਕ ਨੂੰ ਵੀ ਕੋਰ ਗਰੁੱਪ ਵਿੱਚ ਰੱਖਿਆ ਗਿਆ ਹੈ। ਮਿਸ਼ਨ ਓਲੰਪਿਕ ਸੈੱਲ (ਐੱਮਓਸੀ) ਨੇ 133ਵੀਂ ਮੀਟਿੰਗ ਵਿੱਚ ਸਕੁਐਸ਼ ਖਿਡਾਰੀ ਅਨਾਹਤ ਸਿੰਘ, ਅਭੈ ਸਿੰਘ ਅਤੇ ਵੇਲਾਵਨ ਸੇਂਥਿਲ ਕੁਮਾਰ ਨੂੰ ਵੀ ਟਾਪਸ ਵਿਕਾਸ ਗਰੁੱਪ ਵਿੱਚ ਰੱਖਿਆ ਹੈ ਤਾਂ ਕਿ ਉਹ 2028 ਲਾਸ ਏਂਜਲਸ ਖੇਡਾਂ ਦੀ ਤਿਆਰੀ ਕਰ ਸਕਣ। -ਆਈਏਐੱਨਐੱਸ

Advertisement

Advertisement
Author Image

Advertisement
Advertisement
×