For the best experience, open
https://m.punjabitribuneonline.com
on your mobile browser.
Advertisement

ਭਾਰਤ ’ਚ ਵਿਵਾਦਾਂ ਦੇ ਹੱਲ ਦਾ ਪਸੰਦੀਦਾ ਤਰੀਕਾ ਬਣਨ ਲੱਗੀ ਸਾਲਸੀ: ਸੂਰਿਆ ਕਾਂਤ

10:43 PM Sep 15, 2024 IST
ਭਾਰਤ ’ਚ ਵਿਵਾਦਾਂ ਦੇ ਹੱਲ ਦਾ ਪਸੰਦੀਦਾ ਤਰੀਕਾ ਬਣਨ ਲੱਗੀ ਸਾਲਸੀ  ਸੂਰਿਆ ਕਾਂਤ
Advertisement
ਨਵੀਂ ਦਿੱਲੀ, 15 ਸਤੰਬਰ
Advertisement

ਸੁਪਰੀਮ ਕੋਰਟ ਦੇ ਜਸਟਿਸ ਸੂਰਿਆ ਕਾਂਤ ਨੇ ਅੱਜ ਕਿਹਾ ਕਿ ਕੌਮਾਂਤਰੀ ਸਾਲਸੀ ਨੇਮ ਤੇ ਵਿਦੇਸ਼ੀ ਸਾਲਸੀ ਅਦਾਲਤਾਂ ਦੇ ਫ਼ੈਸਲੇ ਲਾਗੂ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਹਮੇਸ਼ਾ ਸ਼ੱਕ ਤੋਂ ਪਰੇ ਰਹੀ ਹੈ। ਉਨ੍ਹਾਂ ਆਖਿਆ ਕਿ ਇਹ ਵਿਵਾਦ-ਹੱਲ ਪ੍ਰਣਾਲੀ ਦੇਸ਼ ਵਿੱਚ ਵਿਵਾਦਾਂ ਦੇ ਹੱਲ ਦਾ ਪਸੰਦੀਦਾ ਤਰੀਕਾ ਬਣ ਕੇ ਉੱਭਰ ਰਹੀ ਹੈ। ਕੌਮਾਂਤਰੀ ਸਾਲਸੀ ਅਤੇ ਕਾਨੂੰਨ ਦੇ ਸ਼ਾਸ਼ਨ ’ਤੇ ਅਧਾਰਿਤ ਇੱਕ ਸੰਮੇਲਨ ਦੇ ਸਮਾਪਤੀ ਸਮਾਗਮ ਮੌਕੇ ਜਸਟਿਸ ਸੂਰਿਆ ਕਾਂਤ ਨੇ ਆਖਿਆ, ‘‘ਅੱਜ ਭਾਰਤ ਸਾਲਸੀ ਦੇ ਇੱਕ ਨਵੇਂ ਯੁੱਗ ਦੀ ਦਹਿਲੀਜ਼ ’ਤੇ ਖੜ੍ਹਾ ਹੈ। ਸਾਲਸੀ ਨਾ ਸਿਰਫ ਸਾਡੇ ਦੇਸ਼ ’ਚ ਵਿਵਾਦਾਂ ਦੇ ਨਿਬੇੜੇ ਦਾ ਇੱਕ ਪਸੰਦੀਦਾ ਤਰੀਕਾ ਬਣ ਕੇ ਉੱਭਰ ਰਹੀ ਹੈ ਬਲਕਿ ਇਸ ਨੂੰ ਲਗਾਤਾਰ ਢਾਂਚਾਗਤ ਹਮਾਇਤ ਵੀ ਮਿਲ ਰਹੀ ਹੈ।’’ -ਪੀਟੀਆਈ 

Advertisement

Advertisement
Author Image

Advertisement