ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਵਾਦਾਂ ਦੇ ਹੱਲ ਦਾ ਪਸੰਦੀਦਾ ਤਰੀਕਾ ਬਣਨ ਲੱਗੀ ਸਾਲਸੀ: ਸੂਰਿਆ ਕਾਂਤ

07:21 AM Sep 16, 2024 IST

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਜਸਟਿਸ ਸੂਰਿਆ ਕਾਂਤ ਨੇ ਅੱਜ ਕਿਹਾ ਕਿ ਕੌਮਾਂਤਰੀ ਸਾਲਸੀ ਨੇਮ ਤੇ ਵਿਦੇਸ਼ੀ ਸਾਲਸੀ ਅਦਾਲਤਾਂ ਦੇ ਫ਼ੈਸਲੇ ਲਾਗੂ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਹਮੇਸ਼ਾ ਸ਼ੱਕ ਤੋਂ ਪਰੇ ਰਹੀ ਹੈ। ਉਨ੍ਹਾਂ ਆਖਿਆ ਕਿ ਇਹ ਵਿਵਾਦ-ਹੱਲ ਪ੍ਰਣਾਲੀ ਦੇਸ਼ ਵਿੱਚ ਵਿਵਾਦਾਂ ਦੇ ਹੱਲ ਦਾ ਪਸੰਦੀਦਾ ਤਰੀਕਾ ਬਣ ਕੇ ਉੱਭਰ ਰਹੀ ਹੈ। ਕੌਮਾਂਤਰੀ ਸਾਲਸੀ ਅਤੇ ਕਾਨੂੰਨ ਦੇ ਸ਼ਾਸ਼ਨ ’ਤੇ ਅਧਾਰਿਤ ਇੱਕ ਸੰਮੇਲਨ ਦੇ ਸਮਾਪਤੀ ਸਮਾਗਮ ਮੌਕੇ ਜਸਟਿਸ ਸੂਰਿਆ ਕਾਂਤ ਨੇ ਆਖਿਆ ਕਿ ਇਹ ਸੰਮੇਲਨ ਸੁਪਰੀਮ ਕੋਰਟ ਦੀ ਸਥਾਪਨਾ ਦੇ 75 ਸਾਲ ਅਤੇ ਸਥਾਈ ਵਿਚੋਲਗੀ ਅਦਾਲਤ ਦੀ ਸਥਾਪਨਾ ਦੇ 125 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਹੈ। ਉਨ੍ਹਾਂ ਆਖਿਆ, ‘‘ਅੱਜ ਭਾਰਤ ਸਾਲਸੀ ਦੇ ਇੱਕ ਨਵੇਂ ਯੁੱਗ ਦੀ ਦਹਿਲੀਜ਼ ’ਤੇ ਖੜ੍ਹਾ ਹੈ। ਸਾਲਸੀ ਨਾ ਸਿਰਫ ਸਾਡੇ ਦੇਸ਼ ’ਚ ਵਿਵਾਦਾਂ ਦੇ ਨਿਬੇੜੇ ਦਾ ਇੱਕ ਪਸੰਦੀਦਾ ਤਰੀਕਾ ਬਣ ਕੇ ਉੱਭਰ ਰਹੀ ਹੈ ਬਲਕਿ ਇਸ ਨੂੰ ਲਗਾਤਾਰ ਢਾਂਚਾਗਤ ਹਮਾਇਤ ਵੀ ਮਿਲ ਰਹੀ ਹੈ।’’ -ਪੀਟੀਆਈ

Advertisement

Advertisement