For the best experience, open
https://m.punjabitribuneonline.com
on your mobile browser.
Advertisement

ਨਾਜਾਇਜ਼ ਹਿਰਾਸਤ: ਮੈਜਿਸਟਰੇਟ ਨੂੰ ਢੁੱਕਵੀਂ ਸਿਖਲਾਈ ਦੇਣ ਦੀ ਸਲਾਹ

06:38 AM Jan 30, 2024 IST
ਨਾਜਾਇਜ਼ ਹਿਰਾਸਤ  ਮੈਜਿਸਟਰੇਟ ਨੂੰ ਢੁੱਕਵੀਂ ਸਿਖਲਾਈ ਦੇਣ ਦੀ ਸਲਾਹ
Advertisement

ਨਵੀਂ ਦਿੱਲੀ, 29 ਜਨਵਰੀ
ਸੁਪਰੀਮ ਕੋਰਟ ਨੇ ਅਗਾਊਂ ਜ਼ਮਾਨਤ ਹਾਸਲ ਕਰ ਚੁੱਕੇ ਇੱਕ ਕਾਰੋਬਾਰੀ ਦੇ ਪੁਲੀਸ ਰਿਮਾਂਡ ਨੂੰ ਅਦਾਲਤ ਵੱਲੋਂ ਕੀਤੀ ਗਈ ਹੱਤਕ ਕਰਾਰ ਦਿੰਦਿਆਂ ਅੱਜ ਕਿਹਾ ਕਿ ਉਹ ਗੁਜਰਾਤ ਹਾਈ ਕੋਰਟ ਨੂੰ ਮੈਜਿਸਟਰੇਟ ਨੂੰ ਢੁੱਕਵੀਂ ਸਿਖਲਾਈ ਦੇਣ ਲਈ ਕਹੇਗਾ।
ਗੁਜਰਾਤ ਦੇ ਕਾਰੋਬਾਰੀ ਦੇ ਪੁਲੀਸ ਰਿਮਾਂਡ ਨੂੰ ਲੈ ਕੇ ਨਾਖੁਸ਼ੀ ਜ਼ਾਹਿਰ ਕਰਦਿਆਂ ਸਿਖਰਲੀ ਅਦਾਲਤ ਨੇ 10 ਜਨਵਰੀ ਨੂੰ ਸਬੰਧਤ ਵਿਅਕਤੀ ਦੀ ਮਾਣਹਾਨੀ ਪਟੀਸ਼ਨ ’ਤੇ ਸੂਰਤ ਦੇ ਕੁਝ ਪੁਲੀਸ ਅਧਿਕਾਰੀਆਂ ਤੇ ਇੱਕ ਜੁਡੀਸ਼ਲ ਮੈਜਿਸਟਰੇਟ ਨੂੰ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੂੰ ਦੱਸਿਆ ਗਿਆ ਕਿ ਪਿਛਲੇ ਸਾਲ 8 ਦਸੰਬਰ ਨੂੰ ਪਟੀਸ਼ਨਰ ਤੁਸ਼ਾਰ ਭਾਈ ਰਜਨੀਕਾਂਤ ਭਾਈ ਸ਼ਾਹ ਨੂੰ ਅਗਾਊਂ ਜ਼ਮਾਨਤ ਦਿੱਤੀ ਗਈ ਸੀ ਪਰ ਉਸ ਨੂੰ ਧੋਖਾਧੜੀ ਦੇ ਇੱਕ ਮਾਮਲੇ ’ਚ 13 ਤੋਂ 16 ਦਸੰਬਰ ਤੱਕ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×