For the best experience, open
https://m.punjabitribuneonline.com
on your mobile browser.
Advertisement

ਰੈਗੂਲਰ ਡਰਾਈਵਿੰਗ ਟੈਸਟ ਲਈ 20 ਅਪਰੈਲ ਦੀਆਂ ਆਨਲਾਈਨ ਅਪੁਆਇੰਟਮੈਂਟਸ ਮੁਲਤਵੀ

07:06 AM Apr 09, 2024 IST
ਰੈਗੂਲਰ ਡਰਾਈਵਿੰਗ ਟੈਸਟ ਲਈ 20 ਅਪਰੈਲ ਦੀਆਂ ਆਨਲਾਈਨ ਅਪੁਆਇੰਟਮੈਂਟਸ ਮੁਲਤਵੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 8 ਅਪਰੈਲ
ਸੈਕਟਰ-23 ਸਥਿਤ ਚਿਲਡਰਨ ਟਰੈਫਿਕ ਪਾਰਕ 20 ਅਪਰੈਲ ਦਿਨ ਸ਼ਨਿਚਰਵਾਰ ਨੂੰ ਬੰਦ ਰਹੇਗਾ, ਜਿਸ ਕਾਰਨ ਇਸ ਦਿਨ ਰੈਗੂਲਰ ਡਰਾਈਵਿੰਗ ਟੈਸਟ ਦੇਣ ਲਈ ਬੁੱਕ ਕੀਤੀਆਂ ਗਈਆਂ ਆਨਲਾਈਨ ਅਪੁਆਇੰਟਮੈਂਟਸ ਅਗਲੇ ਹਫ਼ਤੇ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਚੰਡੀਗੜ੍ਹ ਦੀ ਰਜਿਸਟ੍ਰੇਸ਼ਨ ਤੇ ਲਾਇਸੈਂਸਿੰਗ ਅਥਾਰਟੀ (ਆਰਐੱਲਏ) ਵੱਲੋਂ ਜਾਰੀ ਸੂਚਨਾ ਅਨੁਸਾਰ ਜਿਨ੍ਹਾਂ ਬਿਨੈਕਾਰਾਂ ਨੇ ਇਸ ਦਿਨ ਲਈ ਆਨਲਾਈਨ ਅਪਾਇੰਟਮੈਂਟ ਲਈ ਹੋਈ ਹੈ, ਉਨ੍ਹਾਂ ਦੀਆਂ ਆਨਲਾਈਨ ਅਪੁਆਇੰਟਮੈਂਟਸ ਉਨ੍ਹਾਂ ਦੇ ਨਾਮ ਦੇ ਪਹਿਲੇ ਅੱਖਰ ਅਨੁਸਾਰ ਅਗਲੇ ਹਫ਼ਤੇ 22 ਤੋਂ 26 ਤੱਕ ਤਬਦੀਲ ਕਰ ਦਿੱਤੀਆਂ ਗਈਆਂ ਹਨ। ਇਸ ਤਬਦੀਲੀ ਅਨੁਸਾਰ ‘ਏ’ ਤੋਂ ‘ਸੀ’ ਅੱਖਰਾਂ ਨਾਲ ਸ਼ੁਰੂ ਹੋਣ ਵਾਲੇ ਨਾਮਾਂ ਵਾਲੇ ਬਿਨੈਕਾਰਾਂ ਲਈ ਸੋਮਵਾਰ 22 ਅਪਰੈਲ, ‘ਡੀ’ ਤੋਂ ‘ਜੇ’ ਅੱਖਰਾਂ ਤੋਂ ਸ਼ੁਰੂ ਹੋਣ ਵਾਲੇ ਨਾਮ ਦੇ ਬਿਨੈਕਾਰਾਂ ਲਈ ਮੰਗਲਵਾਰ 23 ਅਪਰੈਲ, ‘ਕੇ’ ਤੋਂ ‘ਓ’ ਅੱਖਰਾਂ ਨਾਲ ਸ਼ੁਰੂ ਹੋਣ ਵਾਲੇ ਨਾਮਾਂ ਵਾਲੇ ਬਿਨੈਕਾਰਾਂ ਲਈ ਬੁੱਧਵਾਰ 24 ਅਪਰੈਲ ਨੂੰ, ‘ਪੀ’ ਤੋਂ ‘ਆਰ’ ਅੱਖਰਾਂ ਨਾਲ ਸ਼ੁਰੂ ਹੋਣ ਵਾਲੇ ਨਾਮ ਵਾਲੇ ਬਿਨੈਕਾਰਾਂ ਲਈ ਵੀਰਵਾਰ 25 ਅਪਰੈਲ ਅਤੇ ‘ਐੱਸ’ ਤੋਂ ‘ਜ਼ੈੱਡ’ ਤੱਕ ਦੇ ਅੱਖਰਾਂ ਨਾਲ ਸ਼ੁਰੂ ਹੋਣ ਵਾਲੇ ਨਾਮ ਵਾਲੇ ਬਿਨੈਕਾਰਾਂ ਲਈ ਸ਼ੁੱਕਰਵਾਰ 26 ਅਪਰੈਲ ਨੂੰ ਅਗਲੀ ਅਪੁਆਇੰਟਮੈਂਟਸ ਤੈਅ ਕੀਤੀ ਗਈ ਹੈ। ਆਰਐੱਲਏ ਨੇ 20 ਅਪਰੈਲ ਨੂੰ ਆਨਲਾਈਨ ਅਪੁਆਇੰਟਮੈਂਟਸ ਵਾਲੇ ਸਾਰੇ ਬਿਨੈਕਾਰਾਂ ਨੂੰ ਨਿਰਧਾਰਤ ਅਪੁਆਇੰਟਮੈਂਟਸ ਅਨੁਸਾਰ ਚਿਲਡਰਨ ਟਰੈਫਿਕ ਪਾਰਕ ਸੈਕਟਰ 23 ਚੰਡੀਗੜ੍ਹ ਵਿਚ ਆਪਣੇ ਡਰਾਈਵਿੰਗ ਟੈਸਟ ਲਈ ਹਾਜ਼ਰ ਹੋਣ ਲਈ ਬੇਨਤੀ ਕੀਤੀ ਹੈ ਤਾਂ ਜੋ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ।

Advertisement

Advertisement
Author Image

Advertisement
Advertisement
×