ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਿੰਡ ਦਸੌਂਧਾ ਸਿੰਘ ਵਾਲਾ ਦੇ 1375 ਏਕੜ ਜ਼ਮੀਨ ਦੇ ਇੰਤਕਾਲ ਕੇਸ ਨੂੰ ਮਨਜ਼ੂਰੀ

08:26 AM Sep 06, 2024 IST

ਮਾਲੇਰਕੋਟਲਾ: ਮਾਲੇਰਕੋਟਲਾ ਜ਼ਿਲ੍ਹਾ ਅਧੀਨ ਪੈਂਦੇ ਪਿੰਡ ਦਸੌਂਧਾ ਸਿੰਘ ਵਾਲਾ ਦੇ ਲੰਮੇ ਸਮੇਂ ਤੋਂ ਬਕਾਇਆ 1375 ਏਕੜ ਜ਼ਮੀਨ ਦੇ 1200 ਖਤੌਨੀਆਂ ਨੂੰ 460 ਖੇਵਟ ’ਚ ਵੰਡਣ ਦੇ ਇੰਤਕਾਲ ਕੇਸ ਨੂੰ ਮਾਲ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਮਨਜ਼ੂਰੀ ਮਿਲਣ ਨਾਲ ਉਕਤ ਜ਼ਮੀਨ ਦੇ 537 ਤੋਂ ਵੱਧ ਮਾਲਕਾਂ ਨੂੰ ਰਾਹਤ ਮਿਲ ਗਈ ਹੈ। ਅਜਿਹਾ ਹੋਣ ਨਾਲ ਫ਼ਰਦਾਂ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਵੀ ਸੌਖੀ ਹੋ ਗਈ, ਜੋ ਪਹਿਲਾਂ ਉਕਤ ਜ਼ਮੀਨ ਦੀ ਇੱਕ ਖੇਵਟ ਹੋਣ ਕਾਰਨ ਫ਼ਰਦ ਲੈਣੀ ਬੜੀ ਮੁਸ਼ਕਲ ਸੀ। ਦਸੌਂਧਾ ਸਿੰਘ ਵਾਲਾ, ਕੁਰੜ, ਛਾਪਾ ਅਤੇ ਮਾਣਕੀ ਸਮੇਤ 12 ਪਿੰਡਾਂ ਨਾਲ ਸਬੰਧਤ ਉਕਤ ਇੰਤਕਾਲ ਵਿੱਚ 460 ਖੇਵਟਾਂ ਦੇ ਕਾਨੂੰਨੀ ਮਾਲਕ ਦਹਾਕਿਆਂ ਤੋਂ ਪ੍ਰੇਸ਼ਾਨ ਸਨ ਕਿਉਂਕਿ ਉਨ੍ਹਾਂ ਦੀਆਂ ਜਾਇਦਾਦਾਂ ਦੀ ਰਸਮੀ ਵੰਡ ਨਹੀਂ ਕੀਤੀ ਗਈ ਸੀ। ਤਹਿਸੀਲਦਾਰ ਮੇਜਰ ਡਾ. ਹਰਮਿੰਦਰ ਸਿੰਘ ਘੋਲੀਆ ਨੇ ਦੱਸਿਆ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਕੇਸ ਸਬੰਧੀ ਰਿਪੋਰਟ ਨੂੰ ਮਨਜ਼ੂਰੀ ਮਿਲ ਗਈ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement