ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਤੀਆ ਹਲਕੇ ਲਈ ਕਰੋੜਾਂ ਰੁਪਏ ਦੇ ਨਿਰਮਾਣ ਕਾਰਜਾਂ ਨੂੰ ਮਨਜ਼ੂਰੀ: ਨਾਪਾ

07:53 AM Feb 17, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੱਤਰ ਪ੍ਰੇਰਕ
ਰਤੀਆ, 16 ਫਰਵਰੀ
ਵਿਧਾਇਕ ਲਛਮਣ ਨਾਪਾ ਦੇ ਯਤਨਾਂ ਸਦਕਾ ਰਤੀਆ ਵਿਧਾਨ ਸਭਾ ਹਲਕੇ ਲਈ ਕਰੋੜਾਂ ਰੁਪਏ ਦੇ ਕਈ ਨਿਰਮਾਣ ਕਾਰਜ ਮਨਜ਼ੂਰ ਹੋ ਚੁੱਕੇ ਹਨ। ਵਿਧਾਇਕ ਨੇ ਦੱਸਿਆ ਕਿ ਪਿੰਡ ਅਲੀਕਾ ਵਿੱਚ 1 ਕਰੋੜ 19 ਲੱਖ 31 ਹਜ਼ਾਰ ਰੁਪਏ ਦੀ ਲਾਗਤ ਨਾਲ ਚਾਰੇ ਪਾਸੇ ਫਿਰਨੀ ਬਣਾਈ ਜਾਵੇਗੀ। ਪਿੰਡ ਵਿੱਚ 3 ਲੱਖ 56 ਹਜ਼ਾਰ ਰੁਪਏ ਨਾਲ ਸ਼ਮਸ਼ਾਨਘਾਟ ਲਈ ਸ਼ੈੱਡ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਹਡੋਲੀ ਵਿੱਚ 14 ਲੱਖ 60 ਹਜ਼ਾਰ ਰੁਪਏ ਨਾਲ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਬਣਾਈ ਜਾਵੇਗੀ। ਵਿਧਾਇਕ ਲਛਮਣ ਨਾਪਾ ਨੇ ਦੱਸਿਆ ਕਿ ਰਤੀਆ ਖੇਤਰ ਦੇ 9 ਪਿੰਡਾਂ ਕੁਨਾਲ, ਸੁਖਮਨਪੁਰ, ਬਲਿਆਲਾ, ਰੋਜਾਵਾਲੀ, ਕੰਵਲਗੜ੍ਹ, ਰੱਤਾਖੇੜਾ, ਭੂੰਦੜਵਾਸ, ਮੁਨਸ਼ੀਵਾਲੀ ਅਤੇ ਢਾਣੀ ਬਿਲਾਸਪੁਰ ਵਿੱਚ 6 ਕਰੋੜ 16 ਲੱਖ 77 ਹਜ਼ਾਰ ਰੁਪਏ ਦੀ ਲਾਗਤ ਨਾਲ ਗ੍ਰਾਮ ਸਕੱਤਰੇਤ ਬਣਾਏ ਜਾਣਗੇ।

Advertisement

Advertisement