ਮੈਨੀਫੈਸਟੋ ’ਚ ਸ਼ਹੀਦ ਕਿਸਾਨਾਂ ਲਈ ਸਮਾਰਕ ਬਣਾਉਣ ਦੇ ਫੈਸਲੇ ਦੀ ਸ਼ਲਾਘਾ
08:52 AM Oct 01, 2024 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਸਤੰਬਰ
ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਮੈਨੀਫੈਸਟੋ ਵਿੱਚ ਦਿੱਤੇ ਭਰੋਸੇ ਦਾ ਆਲੋਚਨਾਤਮਕ ਮੁਲਾਂਕਣ ਕੀਤਾ ਹੈ ਅਤੇ ਇਤਿਹਾਸਕ ਕਿਸਾਨ ਸੰਘਰਸ਼ ਦੇ ਹਿੱਸੇ ਵਜੋਂ ਜਾਨਾਂ ਦੇਣ ਵਾਲੇ 736 ਕਿਸਾਨਾਂ ਨੂੰ ਸਨਮਾਨਿਤ ਕਰਨ ਲਈ ਯਾਦਗਾਰ ਸਮਾਰਕ ਬਣਾਉਣ ਦੇ ਪ੍ਰਸਤਾਵਾਂ ਅਤੇ ਹਰ ਪੀੜਤ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਨੂੰ ਸਿਆਸੀ ਤੌਰ ’ਤੇ ਅਹਿਮ ਦੱਸਿਆ ਹੈ। ਮੋਰਚੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਇਹ ਸੰਘਰਸ਼ 26 ਨਵੰਬਰ 2020 ਤੋਂ 11 ਦਸੰਬਰ 2021 ਤੱਕ ਚੱਲਿਆ ਸੀ। ਐੱਸਕੇਐੱਮ ਵੱਲੋਂ 16 ਜਨਵਰੀ 2024 ਨੂੰ ਜਲੰਧਰ ਵਿੱਚ ਹੋਈ ਆਲ ਇੰਡੀਆ ਕਿਸਾਨ ਕਨਵੈਨਸ਼ਨ ਵਿੱਚ ਦਿੱਲੀ ਸਰਹੱਦ ’ਤੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੀ ਮੰਗ ਸਭ ਤੋਂ ਪਹਿਲਾਂ ਇੱਕ ਮਤੇ ਰਾਹੀਂ ਪਾਸ ਕੀਤੀ ਗਈ ਸੀ।
Advertisement
Advertisement