ਪ੍ਰਧਾਨ ਮੰਤਰੀ ਵੱਲੋਂ ਰਾਣੀ ਰਾਮਪਾਲ ਦੀ ਸ਼ਲਾਘਾ
11:36 PM Oct 28, 2024 IST
Advertisement
ਨਵੀਂ ਦਿੱਲੀ, 28 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਸਾਬਕਾ ਮਹਿਲਾ ਹਾਕੀ ਕਪਤਾਨ ਰਾਣੀ ਰਾਮਪਾਲ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਦੀ ਖੇਡ ਦੇ ਯੁੱਗਾਂ ਤਕ ਚਰਚੇ ਹੋਣਗੇ। ਜ਼ਿਕਰਯੋਗ ਹੈ ਕਿ ਰਾਣੀ ਰਾਮਪਾਲ ਨੇ ਪਿਛਲੇ ਵੀਰਵਾਰ ਨੂੰ ਖੇਡ ਜਗਤ ਤੋਂ ਸੰਨਿਆਸ ਲਿਆ ਸੀ। ਉਸ ਨੇ ਹਰਿਆਣਾ ਦੇ ਇੱਕ ਛੋਟੇ ਜਿਹੇ ਕਸਬੇ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤੇ 16 ਸਾਲ ਖੇਡ ਦੇ ਲੇਖੇ ਲਾਏ। ਸ੍ਰੀ ਮੋਦੀ ਨੇ ਇਸ ਸਬੰਧੀ ਰਾਣੀ ਰਾਮਪਾਲ ਨੂੰ ਪੱਤਰ ਲਿਖਿਆ ਸੀ ਜੋ ਹਾਕੀ ਇੰਡੀਆ ਵੱਲੋਂ ਅੱਜ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਗਿਆ। ਸ੍ਰੀ ਮੋਦੀ ਨੇ ਪੱਤਰ ਵਿਚ ਲਿਖਿਆ, ‘ਭਾਰਤੀ ਮਹਿਲਾ ਹਾਕੀ ਵਿੱਚ ਤੁਹਾਡੀ 28 ਨੰਬਰ ਦੀ ਜਰਸੀ ਬੇਮਿਸਾਲ ਹੁਨਰ ਦੀ ਪ੍ਰਤੀਕ ਹੈ, ਹਾਲਾਂਕਿ ਇਹ ਦੁਬਾਰਾ ਮੈਦਾਨ ’ਤੇ ਨਹੀਂ ਦਿਖਾਈ ਦੇਵੇਗੀ ਪਰ ਇਸ ਨਾਲ ਜੁੜੀਆਂ ਯਾਦਾਂ ਹਮੇਸ਼ਾ ਤਾਜ਼ਾ ਰਹਿਣਗੀਆਂ।’ ਇਹ ਵੀ ਦੱਸਣਾ ਬਣਦਾ ਹੈ ਕਿ ਰਾਣੀ ਰਾਮਪਾਲ ਦੀ ਅਗਵਾਈ ਹੇਠ ਭਾਰਤ ਨੇ ਓਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
Advertisement
Advertisement
Advertisement