ਰਾਇਸੀਲਾ ਗਰੁੱਪ ਵੱਲੋਂ ‘ਆਤਮਨਿਰਭਰ ਤੇਲ ਬੀਜ ਅਭਿਆਨ’ ਸ਼ੁਰੂ ਕਰਨ ਦੀ ਸ਼ਲਾਘਾ
08:29 AM Feb 02, 2024 IST
Advertisement
ਚੰਡੀਗੜ੍ਹ (ਟਨਸ): ਰਾਇਸੀਲਾ ਗਰੁੱਪ ਦੇ ਚੇਅਰਮੈਨ ਡਾ. ਏ.ਆਰ. ਸ਼ਰਮਾ ਨੇ ਅੱਜ ਕੇਂਦਰ ਦੇ ਅੰਤ੍ਰਿਮ ਬਜਟ ’ਚ ‘ਆਤਮਨਿਰਭਰ ਤੇਲ ਬੀਜ ਅਭਿਆਨ’ ਦੀ ਤਜਵੀਜ਼ ਦੀ ਸ਼ਲਾਘਾ ਕੀਤੀ ਹੈ। ਗਰੁੱਪ ਨੇ ਕਿਹਾ ਕਿ ਖਾਣ ਵਾਲੇ ਤੇਲ ਲਈ ਭਾਰਤ ਸਾਹਮਣੇ ਦਰਾਮਦ ਦੀ ਅਹਿਮ ਚੁਣੌਤੀ ਨੂੰ ਦੇਖਦੇ ਹੋਏ ਇਹ ਕਦਮ ਉਠਾਉਣਾ ਸ਼ਲਾਘਾਯੋਗ ਹੈ। ਇਸ ਕਦਮ ਦਾ ਮਨੋਰਥ ਤੇਲ ਬੀਜਾਂ ਦਾ ਉਤਪਾਦਨ ਵਧਾਉਣ ਲਈ ਵਿੱਤੀ ਮਦਦ ਪ੍ਰਦਾਨ ਕਰਨਾ ਹੈ। ਮੌਜੂਦਾ ਸਮੇਂ ਭਾਰਤ ਸਾਲਾਨਾ 150 ਲੱਖ ਟਨ ਖੁਰਾਕੀ ਤੇਲ ਦਰਾਮਦ ਕਰਦਾ ਹੈ, ਜਿਸ ਦੀ ਕੀਮਤ 1.35 ਲੱਖ ਕਰੋੜ ਰੁਪਏ ਸਾਲਾਨਾ ਤੋਂ ਵੱਧ ਬਣਦੀ ਹੈ। ਸੌਲਵੈਂਟ ਐਕਸਟਰੈਕਟਰ ਐਸੋਸੀਏਸ਼ਨ ਆਫ ਇੰਡੀਆ (ਐੱਸਈਏ) ਦੇ ਸਾਬਕਾ ਪ੍ਰਧਾਨ ਅਤੇ ਰਾਇਸੀਲਾ ਗੁਰੱਪ ਦੇ ਚੇਅਰਮੈਨ ਡਾ. ਏ.ਆਰ. ਸ਼ਰਮਾ ਨੇ ਕਿਹਾ, ‘‘ਐੱਸਈਏ ਦਾ ਮੌਜੂਦਾ ਟੀਚਾ ਅਗਲੇ ਪੰਜ ਸਾਲਾਂ ’ਚ ਖੁਰਾਕੀ ਤੇਲ ਦਰਾਮਦ ’ਤੇ ਨਿਰਭਰਤਾ ਨੂੰ 60 ਫ਼ੀਸਦ ਤੋਂ ਘਟਾ ਕੇ 30 ਫ਼ੀਸਦ ਕਰਨਾ ਹੈ।’’
Advertisement
Advertisement
Advertisement