ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭੁਪਿੰਦਰ ਸੰਧੂ ਦੇ ਮਾਂ-ਬੋਲੀ ਲਈ ਪਾਏ ਯੋਗਦਾਨ ਦੀ ਸ਼ਲਾਘਾ

08:29 AM Mar 29, 2024 IST
ਲੇਖਕ ਭੁਪਿੰਦਰ ਸਿੰਘ ਸੰਧੂ ਦਾ ਸਨਮਾਨ ਕਰਦੇ ਹੋਏ ਪਤਵੰਤੇ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 28 ਮਾਰਚ
ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਅਤੇ ਲੇਖਕ ਭੁਪਿੰਦਰ ਸਿੰਘ ਸੰਧੂ ਦਾ ਅੱਜ ਇਥੇ ਪਾਵਰਕੌਮ ਵਿੱਚ ਬਤੌਰ ਐੱਸਡੀਓ ਸੇਵਾਮੁਕਤ ਹੋਣ ’ਤੇ ਸਨਮਾਨ ਕੀਤਾ ਗਿਆ। ਜਗਰਾਉਂ ਦੇ ਵੱਖ-ਵੱਖ ਜਥੇਬੰਦੀਆਂ ਨਾਲ ਜੁੜੇ ਆਗੂਆਂ ਨੇ ਮੋਗਾ ਰੋਡ ’ਤੇ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦਿੱਤੀ। ਇਸ ਸਮੇਂ ਭੁਪਿੰਦਰ ਸੰਧੂ ਦੇ ਪੰਜਾਬੀ ਮਾਂ-ਬੋਲੀ ਦੇ ਪਸਾਰ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਐਕਸੀਅਨ ਐਨਫੋਰਸਮੈਂਟ ਪ੍ਰੀਆਕਾਂਤ ਬਾਂਸਲ, ਐੱਸਡੀਓ ਸਬ-ਅਰਬਨ ਜੁਗਰਾਜ ਸਿੰਘ, ਐੱਸਡੀਓ ਸਿੱਧਵਾਂ ਖੁਰਦ ਹਰਮਨਦੀਪ ਸਿੰਘ, ਐੱਸਡੀਓ ਸਿਟੀ ਗੁਰਪ੍ਰੀਤ ਸਿੰਘ ਕੰਗ, ਐੱਸਡੀਓ ਸਿੱਧਵਾਂ ਬੇਟ ਪ੍ਰਭਜੋਤ ਸਿੰਘ ਓਬਰਾਏ ਤੋਂ ਇਲਾਵਾ ਪ੍ਰਿੰਸੀਪਲ ਗੁਰਪ੍ਰੀਤ ਕੌਰ ਸੰਧੂ, ਫੋਕਲੋਰ ਰਿਸਰਚ ਅਕੈਡਮੀ ਅੰਮ੍ਰਿਤਸਰ ਦੇ ਪ੍ਰਧਾਨ ਰਮੇਸ਼ ਯਾਦਵ, ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ, ਪਰਮਜੀਤ ਸਿੰਘ ਚੀਮਾ, ਗੁਰਿੰਦਰ ਸਿੰਘ ਸਿੱਧੂ, ਸਾਬਕਾ ਸਰਪੰਚ ਬਲਦੀਪ ਸਿੰਘ ਦੀਪਾ, ਡਾ. ਨਰਿੰਦਰ ਸਿੰਘ, ਦਲਜੀਤ ਸਿੰਘ ਜੇਈ, ਦਿਵਾਂਸ਼ੂ, ਅੰਮ੍ਰਿਤਪਾਲ, ਮੋਹਿਤ ਕੁਮਾਰ, ਪ੍ਰਧਾਨ ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ ਮੱਲ੍ਹੀ, ਗੁਰਬਿੰਦਰ ਸਿੰਘ, ਭੁਪਿੰਦਰਪਾਲ ਸਿੰਘ ਬਰਾੜ ਆਦਿ ਬੁਲਾਰਿਆਂ ਨੇ ਭੁਪਿੰਦਰ ਸਿੰਘ ਸੰਧੂ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਵਲੋਂ ਬਿਜਲੀ ਵਿਭਾਗ ਦੇ ਨਾਲ-ਨਾਲ ਸਾਹਿਤਕ ਖੇਤਰ ’ਚ ਕੰਮ ਕਰਦਿਆਂ ਹੱਦਾਂ-ਸਰਹੱਦਾਂ ਤੋਂ ਵੀ ਪਾਰ ਪੰਜਾਬੀ ਮਾਂ ਬੋਲੀ ਦੇ ਪਸਾਰ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਗਾਇਕ ਪਰਮ ਚੀਮਾ ਨੇ ‘ਸੱਜਣਾ ਵੇ ਸੱਜਣਾ’ ਗੀਤ ਗਾ ਕੇ ਮਾਹੌਲ ’ਚ ਸੱਭਿਆਚਾਰਕ ਰੰਗ ਭਰਿਆ। ਮੰਚ ਸੰਚਾਲਕ ਦੀ ਜ਼ਿੰਮੇਵਾਰੀ ਸ਼ਾਇਰ ਰਾਜਦੀਪ ਤੂਰ ਨੇ ਬਾਖੂਬੀ ਨਿਭਾਈ, ਜਦੋਂਕਿ ਭੁਪਿੰਦਰ ਬਰਾੜ ਨੇ ਧੰਨਵਾਦ ਕੀਤਾ।

Advertisement

Advertisement
Advertisement