ਪਿਕਸ ਸੁਸਾਇਟੀ ਵੱਲੋਂ ਦੋ ਨਵੇਂ ਡਾਇਰੈਕਟਰਾਂ ਦੀ ਨਿਯੁਕਤੀ
ਹਰਦਮ ਮਾਨ
ਸਰੀ: ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੁਸਾਇਟੀ (ਪਿਕਸ) ਵੱਲੋਂ ਆਪਣੀ ਲੀਡਰਸ਼ਿਪ ਟੀਮ ਲਈ ਦੋ ਨਵੇਂ ਡਾਇਰੈਕਟਰਾਂ ਦੀ ਨਿਯੁਕਤੀ ਕੀਤੀ ਗਈ ਹੈ। ਨਵੇਂ ਡਾਇਰੈਕਟਰ ਡਾ. ਰਮਿੰਦਰ ਕੰਗ ਨੂੰ ਸੈਟਲਮੈਂਟ ਅਤੇ ਏਕੀਕਰਨ ਸੇਵਾਵਾਂ ਡਾਇਰੈਕਟਰ ਬਣਾਇਆ ਗਿਆ ਅਤੇ ਕਨਿਕਾ ਮਹਿਰਾ ਨੂੰ ਯੁਵਾ ਪ੍ਰੋਗਰਾਮਾਂ ਅਤੇ ਭਾਈਚਾਰਕ ਸੇਵਾਵਾਂ ਦੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਡਾ. ਰਮਿੰਦਰ ਕੰਗ ਸਮਾਜ ਸੇਵਾ ਦੇ ਖੇਤਰ ਵਿੱਚ 20 ਸਾਲਾਂ ਦਾ ਤਜਰਬਾ ਰੱਖਦਾ ਹੈ। ਉਹ ਕਮਿਊਨਿਟੀ ਦੁਆਰਾ ਸੰਚਾਲਿਤ ਇੰਟਰ ਕਲਚਰਲ ਔਨਲਾਈਨ ਹੈਲਥ ਨੈੱਟਵਰਕ ਨਾਲ ਵਾਲੰਟੀਅਰ ਵਜੋਂ ਕਾਰਜਸ਼ੀਲ ਹੈ। ਯੁਵਾ ਪ੍ਰੋਗਰਾਮ ਅਤੇ ਕਮਿਊਨਿਟੀ ਸਰਵਿਸਿਜ਼ ਦੀ ਡਾਇਰੈਕਟਰ ਨਿਯੁਕਤ ਕੀਤੀ ਗਈ ਕਨਿਕਾ ਮਹਿਰਾ ਨੂੰ ਗ਼ੈਰ-ਲਾਭਕਾਰੀ ਖੇਤਰ ਵਿੱਚ ਸੱਤ ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਸ ਨੂੰ ਪ੍ਰੋਗਰਾਮ ਵਿਕਾਸ, ਪ੍ਰਾਜੈਕਟ ਪ੍ਰਬੰਧਨ ਅਤੇ ਰਣਨੀਤਕ ਯੋਜਨਾਬੰਦੀ ਵਿੱਚ ਮੁਹਾਰਤ ਹਾਸਲ ਹੈ।
ਪਿਕਸ ਦੇ ਸੀਈਓ ਸਤਿਬੀਰ ਸਿੰਘ ਚੀਮਾ ਨੇ ਕਿਹਾ ਕਿ ਇਹ ਨਿਯੁਕਤੀਆਂ ਪਿਕਸ ਸੁਸਾਇਟੀ ਲਈ ਵਿਕਾਸ ਦੀਆਂ ਸੂਚਕ ਹਨ ਜੋ ਕਮਿਊਨਿਟੀ ਸੇਵਾਵਾਂ ਨੂੰ ਵਧਾਉਣ, ਲੋੜਵੰਦ ਵਿਅਕਤੀਆਂ ਅਤੇ ਪਰਿਵਾਰਾਂ ਦੀ ਸਹਾਇਤਾ ਲਈ ਪਿਕਸ ਦੇ ਸਮਰਪਣ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਨਵੀਆਂ ਨਿਯੁਕਤੀਆਂ ਨਾਲ ਸਾਡੇ ਕਾਰਜ ਹੋਰ ਅੱਗੇ ਵਧਣਗੇ।
ਸੰਪਰਕ: +1 604 308 6663