ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਮਲ ਕਿਸ਼ੋਰ ਦੀ ਯੂਐੱਨ ਵਿੱਚ ਵਿਸ਼ੇਸ਼ ਪ੍ਰਤੀਨਿਧ ਵਜੋਂ ਨਿਯੁਕਤੀ

08:01 AM Mar 29, 2024 IST

ਸੰਯੁਕਤ ਰਾਸ਼ਟਰ, 28 ਮਾਰਚ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਭਾਰਤ ਦੀ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਲਈ ਕੰਮ ਕਰਦੇ ਸਿਖਰਲੇ ਅਧਿਕਾਰੀ ਨੂੰ ਆਫ਼ਤ/ਸੰਕਟ ਦਾ ਜੋਖ਼ਮ ਘਟਾਉਣ ਲਈ ਆਪਣਾ ਵਿਸ਼ੇਸ਼ ਪ੍ਰਤੀਨਿਧ ਨਿਯੁਕਤ ਕੀਤਾ ਹੈ। ਯੂਐੱੱਨ ਮੁਖੀ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਨਿਯਮਤ ਬ੍ਰੀਫਿੰਗ ਦੌਰਾਨ ਕਿਹਾ ਕਿ ਕਮਲ ਕਿਸ਼ੋਰ (55) ਨੂੰ ਸੰਯੁਕਤ ਰਾਸ਼ਟਰ ਦੇ ਡਿਜ਼ਾਸਟਰ ਰਿਸਕ ਰਿਡਕਸ਼ਨ (ਯੂਐੱਨਡੀਆਰਆਰ) ਲਈ ਸਹਾਇਕ ਸਕੱਤਰ ਜਨਰਲ ਤੇ ਸਕੱਤਰ ਜਨਰਲ ਦਾ ਵਿਸ਼ੇਸ਼ ਪ੍ਰਤੀਨਿਧ ਨਿਯੁਕਤ ਕੀਤਾ ਗਿਆ ਹੈ। ਮੌਜੂਦਾ ਸਮੇਂ ਕਿਸ਼ੋਰ ਐੱਨਡੀਐੱਮਏ ਦੇ ਸਕੱਤਰ ਵਜੋਂ ਭੂਮਿਕਾ ਨਿਭਾ ਰਹੇ ਸਨ। ਉਹ ਯੂਐੱਨਡੀਆਰਆਰ ਵਿਚ ਜਾਪਾਨ ਦੇ ਮਾਮੀ ਮਿਜ਼ੂਤੋਰੀ ਦੀ ਥਾਂ ਲੈਣਗੇ। ਜੀ20 ਵਿਚ ਭਾਰਤ ਦੀ ਪ੍ਰਧਾਨਗੀ ਵੇਲੇ ਕਿਸ਼ੋਰ ਨੇ ਆਫ਼ਤ ਜੋਖ਼ਮ ਘਟਾਉਣ ਬਾਰੇ ਜੀ20 ਵਰਕਿੰਗ ਸਮੂਹ ਦੀ ਅਗਵਾਈ ਕੀਤੀ ਸੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2019 ਵਿਚ ਕਲਾਈਮੇਟ ਐਕਸ਼ਨ ਸਮਿਟ ਮੌਕੇ ਸ਼ੁਰੂ ਕੀਤੇ ਆਫ਼ਤ ਲਚਕਦਾਰ ਬੁਨਿਆਦੀ ਢਾਂਚੇ ਲਈ ਗੱਠਜੋੜ ਦੇ ਵਿਕਾਸ ਵਿੱਚ ਵੀ ਯੋਗਦਾਨ ਪਾਇਆ। ਐੱਨਡੀਐੱਮਏ ਨਾਲ ਜੁੜਨ ਤੋਂ ਪਹਿਲਾਂ ਕਿਸ਼ੋਰ ਨੇ ਕਰੀਬ 13 ਸਾਲਾਂ ਤੱਕ ਜਨੇਵਾ, ਨਵੀਂ ਦਿੱਲੀ ਤੇ ਨਿਊਯਾਰਕ ਵਿਚ ਯੂਨਾਈਟਿਡ ਨੇਸ਼ਨਜ਼ ਡਿਵੈਲਪਮੈਂਟ ਪ੍ਰੋਗਰਾਮ (ਯੂਐੱਨਡੀਪੀ) ਲਈ ਵੀ ਕੰਮ ਕੀਤਾ। -ਪੀਟੀਆਈ

Advertisement

Advertisement
Advertisement