ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤੁੰਗਵਾਲੀਆ ਭਾਜਪਾ ਐੱਸਸੀ ਸੈੱਲ ਦੇ ਸੂਬਾ ਕਾਰਜਕਾਰਨੀ ਮੈਂਬਰ ਨਿਯੁਕਤ

10:47 AM Apr 30, 2024 IST
ਪਿੰਡ ਤੁੰਗਵਾਲੀ ਵਿੱਚ ਸੁਰਿੰਦਰ ਪਾਲ ਨੂੰ ਨਿਯੁਕਤੀ ਪੱਤਰ ਸੋਂਪਦੇ ਹੋਏ ਮੋਹਤਬਰ। -ਫੋਟੋ: ਗੋਇਲ

ਪੱਤਰ ਪ੍ਰੇਰਕ
ਭੁੱਚੋ ਮੰਡੀ, 29 ਅਪਰੈਲ
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਐੱਸਸੀ ਮੋਰਚਾ ਦੇ ਪ੍ਰਧਾਨ ਐੱਸ ਆਰ ਲੱਧੜ ਵੱਲੋਂ ਪਿੰਡ ਤੁੰਗਵਾਲੀ ਦੇ ਗਾਇਕ ਸੁਰਿੰਦਰ ਪਾਲ (ਸੋਮੀ ਤੁੰਗਵਾਲੀਆ) ਨੂੰ ਸੂਬਾ ਕਾਰਜਕਾਰਨੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਭਾਜਪਾ ਦੇ ਸੂਬਾਈ ਜਨਰਲ ਸਕੱਤਰ ਦਿਆਲ ਦਾਸ ਸੋਢੀ ਅਤੇ ਐਨਜੀਓ ਸੈਲ ਦੇ ਸੂਬਾਈ ਮੈਂਬਰ ਗੁਰਚਰਨ ਸਿੰਘ ਮਾਨ ਨੇ ਪਿੰਡ ਤੁੰਗਵਾਲੀ ਵਿੱਚ ਸੁਰਿੰਦਰ ਪਾਲ ਨੂੰ ਨਿਯੁਕਤੀ ਪੱਤਰ ਸੌਂਪਿਆ। ਇਸ ਮੌਕੇ ਸੋਮੀ ਤੁੰਗਵਾਲੀਆ ਨੇ ਮੋਰਚੇ ਦੇ ਸੂਬਾ ਪ੍ਰਧਾਨ ਐੱਸਆਰ ਲੱਧੜ, ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਤੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦਾ ਧੰਨਵਾਦ ਕੀਤਾ ਅਤੇ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਗੌਰਤਲਬ ਹੈ ਕਿ ਸੋਮੀ ਤੁੰਗਵਾਲੀਆ 2017 ਵਿੱਚ ਤ੍ਰਿਣਮੂਲ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਨ ਅਤੇ 2022 ਤੋਂ ਭਾਜਪਾ ਨਾਲ ਕੰਮ ਕਰ ਰਹੇ ਹਨ।

Advertisement

Advertisement
Advertisement