ਕਾਂਗਰਸ ਵੱਲੋਂ ਸੰਸਦੀ ਪਾਰਟੀ ਦੇ ਸਕੱਤਰ ਤੇ ਖਜ਼ਾਨਚੀ ਨਿਯੁਕਤ
09:27 PM Sep 10, 2024 IST
ਨਵੀਂ ਦਿੱਲੀ, 10 ਸਤੰਬਰ
ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਅੱਜ ਸੰਸਦੀ ਦਲ ਦੇ ਸਕੱਤਰ ਅਤੇ ਖਜ਼ਾਨਚੀ ਨਿਯੁਕਤ ਕੀਤੇ ਹਨ। ਇਸ ਮੌਕੇ ਰਣਜੀਤ ਰੰਜਨ ਨੂੰ ਸੰਸਦੀ ਦਲ (ਰਾਜ ਸਭਾ) ਦਾ ਸਕੱਤਰ ਨਿਯੁਕਤ ਕੀਤਾ ਗਿਆ ਜਦਕਿ ਐਮ ਕੇ ਰਾਘਵਨ ਅਤੇ ਅਮਰ ਸਿੰਘ ਨੂੰ ਸੰਸਦੀ ਦਲ (ਲੋਕ ਸਭਾ) ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਬੰਧੀ ਜਨਰਲ ਬਾਡੀ ਵਿਚ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ ਸਨ ਜਿਨ੍ਹਾਂ ’ਤੇ ਚੇਅਰਪਰਸਨ ਨੇ ਮੋਹਰ ਲਾ ਦਿੱਤੀ ਹੈ। ਪੀਟੀਆਈ
Advertisement
Advertisement