For the best experience, open
https://m.punjabitribuneonline.com
on your mobile browser.
Advertisement

ਭੋਮਾ ਜ਼ਿਲ੍ਹਾ ਰੈਗੂਲੇਟਰੀ ਬਾਡੀ ਦਾ ਮੈਂਬਰ ਨਿਯੁਕਤ

10:10 AM Jul 13, 2024 IST
ਭੋਮਾ ਜ਼ਿਲ੍ਹਾ ਰੈਗੂਲੇਟਰੀ ਬਾਡੀ ਦਾ ਮੈਂਬਰ ਨਿਯੁਕਤ
ਗੁਰਮੀਤ ਸਿੰਘ ਭੋਮਾ
Advertisement

ਬਟਾਲਾ:

Advertisement

ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਗੜ ਨੰਗਲ (ਬਟਾਲਾ) ਦੇ ਲੈਕਚਰਾਰ ਗੁਰਮੀਤ ਸਿੰਘ ਭੋਮਾ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਰੈਗੂਲੇਟਰੀ ਬਾਡੀ ਦਾ ਦੋ ਸਾਲ ਲਈ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਦਾ ਪ੍ਰਮੁੱਖ ਕੰਮ ਜ਼ਿਲ੍ਹੇ ਦੇ ਸਾਰੇ ਗ਼ੈਰ-ਸਹਾਇਤਾ ਪ੍ਰਾਪਤ ਵਿਦਿਅਕ ਸੰਸਥਾਵਾਂ ਵਿੱਚ ਫੀਸਾਂ ਸਬੰਧੀ ਪੰਜਾਬ ਸਰਕਾਰ ਦਾ ਰੈਗੂਲੇਟਰੀ ਐਕਟ 2016 ਅਤੇ ਸੋਧਿਆ ਕਾਨੂੰਨ 2019 ਨੂੰ ਲਾਗੂ ਕਰਨਾ ਹੋਵੇਗਾ। ਸ੍ਰੀ ਭੋਮਾ ਦੀ ਨਾਮਜ਼ਦਗੀ ’ਤੇ ਡੀਈਓ ਰਾਜੇਸ਼ ਕੁਮਾਰ ਸ਼ਰਮਾ, ਉਪ-ਡੀਈਓ ਲਖਵਿੰਦਰ ਸਿੰਘ ਅਤੇ ਪ੍ਰਿੰਸੀਪਲ ਰੇਣੂ ਬਾਲਾ ਸਣੇ ਸਟਾਫ਼ ਨੇ ਸ਼ੁਭਕਾਮਨਾਵਾਂ ਦਿੱਤੀਆਂ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement