For the best experience, open
https://m.punjabitribuneonline.com
on your mobile browser.
Advertisement

ਰਾਜਾ ਬਖਸ਼ੀ ਡਿਸਪੈਂਸਰੀ ਦੇ ਚੇਅਰਮੈਨ ਨਿਯੁਕਤ

08:47 AM Jul 13, 2023 IST
ਰਾਜਾ ਬਖਸ਼ੀ ਡਿਸਪੈਂਸਰੀ ਦੇ ਚੇਅਰਮੈਨ ਨਿਯੁਕਤ
ਰਾਜਾ ਬਖਸ਼ੀ ਨੂੰ ਨਿਯੁਕਤੀ ਪੱਤਰ ਦਿੰਦੇ ਸਿੰਘ ਸਭਾ ਰਾਜੌਰੀ ਗਾਰਡਨ ਦੇ ਅਹੁਦੇਦਾਰ। -ਫੋਟੋ: ਦਿਓਲ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੁਲਾਈ
ਹਰਜੀਤ ਸਿੰਘ ਰਾਜਾ ਬਖਸ਼ੀ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਅਧੀਨ ਚਲਾਈ ਜਾ ਰਹੀ ਡਿਸਪੈਂਸਰੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਗੁਰਦੁਆਰਾ ਸਾਹਬਿ ਦੇ ਪ੍ਰਧਾਨ ਹਰਮਨਜੀਤ ਸਿੰਘ ਅਤੇ ਜਨਰਲ ਸਕੱਤਰ ਮਨਜੀਤ ਸਿੰਘ ਖੰਨਾ ਨੇ ਰਾਜਾ ਬਖਸ਼ੀ ਨੂੰ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਸਦਕਾ ਡਿਸਪੈਂਸਰੀ ਦਾ ਚੇਅਰਮੈਨ ਥਾਪਿਆ ਹੈ। ਹਰਮਨਜੀਤ ਸਿੰਘ, ਮਨਜੀਤ ਸਿੰਘ ਖੰਨਾ, ਹਰਬੰਸ ਸਿੰਘ ਭਾਟੀਆ ਵੱਲੋਂ ਰਾਜਾ ਬਖਸ਼ੀ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ। ਇਸ ਮੌਕੇ ਕਥਾਵਾਚਕ ਡਾ. ਮਨਪ੍ਰੀਤ ਸਿੰਘ ਵੀ ਹਾਜ਼ਰ ਸਨ। ਹਰਮਨਜੀਤ ਸਿੰਘ ਨੇ ਦੱਸਿਆ ਕਿ ਡਿਸਪੈਂਸਰੀ ਦੇ ਚੇਅਰਮੈਨ ਨਿਰਮਲ ਸਿੰਘ ਭਾਟੀਆ ਦੇ ਦੇਹਾਂਤ ਮਗਰੋਂ ਪਿਛਲੇ ਦਨਿੀਂ ਇਹ ਅਹੁਦਾ ਖਾਲੀ ਹੋ ਗਿਆ ਸੀ, ਜਿਸ ’ਤੇ ਹਰਜੀਤ ਸਿੰਘ ਰਾਜਾ ਬਖਸ਼ੀ ਨੂੰ ਨਿਯੁਕਤ ਕੀਤਾ ਗਿਆ ਹੈ ਤੇ ਆਸ ਜਤਾਈ ਕਿ ਉਹ ਡਿਸਪੈਂਸਰੀ ’ਚ ਹੋਰ ਸੁਧਾਰ ਲਿਆਉਣਗੇ|

Advertisement

Advertisement
Tags :
Author Image

sukhwinder singh

View all posts

Advertisement
Advertisement
×