For the best experience, open
https://m.punjabitribuneonline.com
on your mobile browser.
Advertisement

ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ

08:31 AM May 25, 2024 IST
ਠੰਢੇ ਮਿੱਠੇ ਜਲ ਦੀ ਛਬੀਲ ਲਗਾਈ
ਸੇਵਾ ਕਰਦੇ ਹੋਏ ਪੰਜਾਬ ਐਂਡ ਸਿੰਧ ਬੈਂਕ ਦੀ ਸਨੇਟਾ ਬਰਾਂਚ ਦੇ ਮੁਲਾਜ਼ਮ। -ਫੋਟੋ: ਚਿੱਲਾ
Advertisement

ਖੇਤਰੀ ਪ੍ਰਤੀਨਿਧ
ਮੁਹਾਲੀ, 24 ਮਈ
ਪੰਜਾਬ ਐਂਡ ਸਿੰਧ ਬੈਂਕ ਦੀ ਸਨੇਟਾ ਬਰਾਂਚ ਵੱਲੋਂ ਅੱਜ ਪੰਜਵੇਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਲੀਬ ਲਗਾਈ ਗਈ। ਇਸ ਮੌਕੇ ਛੋਲੇ ਵੀ ਵਰਤਾਏ ਗਏ। ਵੱਡੀ ਗਿਣਤੀ ਵਿੱਚ ਰਾਹਗੀਰਾਂ ਤੇ ਹੋਰਨਾਂ ਨੇ ਅੱਤ ਦੀ ਗਰਮੀ ਵਿੱਚ ਠੰਡਾ ਮਿੱਠਾ ਜਲ ਅਤੇ ਛੋਲੇ ਛਕ ਕੇ ਆਪਣੀ ਪਿਆਸ ਬੁਝਾਈ। ਇਸ ਮੌਕੇ ਪੰਜਾਬ ਐਂਡ ਸਿੰਧ ਬੈਂਕ ਦੇ ਡਿਪਟੀ ਜਨਰਲ ਮੈਨੇਜਰ ਕਰਮਜੀਤ ਸਿੰਘ, ਬਰਾਂਚ ਮੈਨੇਜਰ ਗੁਰਪ੍ਰੀਤ ਕੌਰ, ਪੰਕਜ ਹੀਰਾ, ਪ੍ਰਭਜੋਤ ਸਿੰਘ, ਸਨਪ੍ਰੀਤ ਕੌਰ, ਜ਼ਿਆਤੀ ਵਰਮਾ ਅਤੇ ਈਸ਼ਾ ਨੇ ਆਪਣੇ ਸਟਾਫ਼ ਦੀ ਸਹਾਇਤਾ ਨਾਲ ਛਬੀਲ ਵਿੱਚ ਸੇਵਾ ਕੀਤੀ। ਡੀਜੀਐੱਮ ਨੇ ਬੈਂਕ ਸ਼ਾਖ਼ਾ ਸਨੇਟਾ ਦੀ ਮੈਨੇਜਰ ਅਤੇ ਕਰਮਚਾਰੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

Advertisement

Advertisement
Advertisement
Author Image

joginder kumar

View all posts

Advertisement