For the best experience, open
https://m.punjabitribuneonline.com
on your mobile browser.
Advertisement

ਠੇਕਿਆਂ ਦੇ ਡਰਾਅ ਲਈ 17 ਤੱਕ ਲਈਆਂ ਜਾਣਗੀਆਂ ਅਰਜ਼ੀਆਂ

09:09 AM Mar 13, 2024 IST
ਠੇਕਿਆਂ ਦੇ ਡਰਾਅ ਲਈ 17 ਤੱਕ ਲਈਆਂ ਜਾਣਗੀਆਂ ਅਰਜ਼ੀਆਂ
Advertisement

ਬਠਿੰਡਾ (ਪੱਤਰ ਪ੍ਰੇਰਕ): ਸਾਲ 2024-25 ਲਈ ਅੰਗਰੇਜੀ/ਦੇਸੀ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਡਰਾਮ ਸਿਸਟਿਮ ਰਾਹੀਂ ਕੀਤੀ ਜਾਣੀ ਹੈ। ਇਸੇ ਤਹਿਤ ਠੇਕਿਆਂ ਦੇ ਡਰਾਅ ਲਈ ਅਰਜ਼ੀਆਂ ਲੈਣ ਦੀ ਆਖਰੀ ਮਿਤੀ 17 ਮਾਰਚ ਸ਼ਾਮ 5 ਵਜੇ ਤੱਕ ਹੈ। ਅਰਜ਼ੀ ਦੀ ਕੀਮਤ 75 ਹਜ਼ਾਰ ਰੁਪਏ ਹੈ। ਇਹ ਜਾਣਕਾਰੀ ਉਪ ਕਮਿਸ਼ਨਰ (ਆਬਕਾਰੀ) ਫਿਰੋਜ਼ਪੁਰ ਜ਼ੋਨ ਪਵਨਜੀਤ ਸਿੰਘ ਨੇ ਸਾਂਝੀ ਕੀਤੀ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਜ਼ੋਨ ਵਿੱਚ 65 ਆਬਕਾਰੀ ਗਰੁੱਪ ਬਣਾਏ ਗਏ ਹਨ, ਜਿਸ ਵਿੱਚ ਕੁੱਲ 2380 ਠੇਕੇ ਹਨ। ਇਨ੍ਹਾਂ ਦਾ ਮਾਲੀਆ 2225.79 ਕਰੋੜ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਠੇਕਿਆ/ਗਰੁੱਪਾਂ ਦੀ ਜਾਣਕਾਰੀ ਵਿਭਾਗ ਦੀ ਈ-ਆਬਕਾਰੀ ਸਾਈਟ https://excise.punjab.gov.in ਜਾਂ ਸਬੰਧਤ ਦਫਤਰ ਤੋਂ ਲਈ ਜਾ ਸਕਦੀ ਹੈ।

Advertisement

Advertisement
Author Image

joginder kumar

View all posts

Advertisement
Advertisement
×