ਕਾਮਨ ਯੂਨੀਵਰਸਿਟੀ ਦਾਖ਼ਲਾ ਟੈਸਟ (ਸੀਯੂਈਟੀ) ਲਈ ਅਪਲਾਈ ਕਰਨ ਦੀ ਤਾਰੀਖ਼ 31 ਤਕ ਵਧਾਈ
06:45 AM Mar 27, 2024 IST
ਨਵੀਂ ਦਿੱਲੀ, 26 ਮਾਰਚ
ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (ਸੀਯੂਈਟੀ)- ਯੂਜੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵਧਾ ਕੇ 31 ਮਾਰਚ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਯੂਜੀਸੀ ਦੇ ਚੇਅਰਮੈਨ ਐਮ ਜਗਦੀਸ਼ ਕੁਮਾਰ ਨੇ ਅੱਜ ਸਾਂਝੀ ਕੀਤੀ। ਇਸ ਤੋਂ ਪਹਿਲਾਂ ਐਂਟਰੈਂਸ ਟੈਸਟ ਵਿਚ ਅਪਲਾਈ ਕਰਨ ਦੀ ਆਖਰੀ ਮਿਤੀ 26 ਮਾਰਚ ਸੀ। ਚੇਅਰਮੈਨ ਨੇ ਕਿਹਾ ਕਿ ਇਹ ਪ੍ਰੀਖਿਆ ਦੇਣ ਵਾਲਿਆਂ ਤੇ ਹੋਰਾਂ ਨੇ ਇਸ ਲਈ ਅਪਲਾਈ ਕਰਨ ਦੀ ਮਿਤੀ ਵਧਾਉਣ ਦੀ ਮੰਗ ਕੀਤੀ ਸੀ ਜਿਸ ਕਰ ਕੇ ਉਮੀਦਵਾਰਾਂ ਨੂੰ ਰਾਹਤ ਦਿੱਤੀ ਗਈ ਹੈ। ਦੱਸਣਾ ਬਣਦਾ ਹੈ ਕਿ ਇਹ ਪ੍ਰੀਖਿਆ 15 ਤੋਂ 31 ਮਈ ਦਰਮਿਆਨ ਕਰਵਾਈ ਜਾਵੇਗੀ। ਦੇਸ਼ ਭਰ ਦੀਆਂ ਸੈਂਟਰਲ, ਸੂਬਾ, ਡੀਮਡ ਤੇ ਪ੍ਰਾਈਵੇਟ ਯੂਨੀਵਰਸਿਟੀ ਵਿਚ ਦਾਖਲਿਆਂ ਨੂੰ ਕੇਂਦਰੀਕ੍ਰਿਤ ਕਰਨ ਲਈ ਸਾਲ 2022 ਵਿਚ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ ਲੈਣਾ ਸ਼ੁਰੂ ਕੀਤਾ ਗਿਆ ਸੀ। -ਪੀਟੀਆਈ
Advertisement
Advertisement