ਲਾਇਸੈਂਸ ਲਈ ਆਧਾਰ ਕਾਰਡ ਰਾਹੀਂ ਅਪਲਾਈ ਕਰਨ ਬਿਨੈਕਾਰ
06:30 AM Jan 23, 2025 IST
Advertisement
ਜਲੰਧਰ: ਐੱਸ.ਡੀ.ਐੱਮ.-ਕਮ-ਰਿਜਨਲ ਟਰਾਂਸਪੋਰਟ ਅਫ਼ਸਰ ਬਲਬੀਰ ਰਾਜ ਸਿੰਘ ਨੇ ਆਰ.ਸੀ. ਅਤੇ ਡਰਾਈਵਿੰਗ ਲਾਇਸੈਂਸ ਦੀ ਸੇਵਾ ਲੈਣ ਵਾਲੇ ਬਿਨੈਕਾਰਾਂ ਨੂੰ ਆਧਾਰ ਕਾਰਡ ਰਾਹੀਂ ਅਪਲਾਈ ਕਰਨ ਦੀ ਅਪੀਲ ਕੀਤੀ ਤਾਂ ਜੋ ਡਰਾਈਵਿੰਗ ਲਾਇਸੈਂਸ ਅਤੇ ਆਰ.ਸੀ. ਨਾਲ ਸਬੰਧਤ ਦਸਤਾਵੇਜ਼ਾਂ ਨੂੰ ਡਿਜੀਲਾਕਰ ਅਤੇ ਐਮ-ਪਰਿਵਾਹਨ ਮੋਬਾਈਲ ਐਪ ਵਿੱਚ ਡਾਊਨਲੋਡ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਡਿਜੀਲਾਕਰ ਅਤੇ ਐਮ-ਪਰਿਵਾਹਨ ਐਪ ਵਿੱਚ ਰੱਖੇ ਡਰਾਈਵਿੰਗ ਲਾਇਸੈਂਸ ਅਤੇ ਹੋਰ ਦਸਤਾਵੇਜ਼ਾਂ ਨੂੰ ਸਹੀ ਦੱਸਿਆ ਗਿਆ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਟ ਟਰਾਂਸਪੋਰਟ ਕਮਿਸ਼ਨ ਵੱਲੋਂ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਬਿਨੈਕਾਰ ਦਾ ਵੈਲਿਡ ਮੋਬਾੀਲ ਨੰਬਰ, ਜੋ ਆਧਾਰ ਕਾਰਡ ਨਾਲ ਲਿੰਕ ਹੋਵੇ, ਦਾ ਹੀ ਡਰਾਈਵਿੰਗ ਲਾਇਸੈਂਸ ਅਤੇ ਆਰ.ਸੀ. ਲਈ ਪ੍ਰਤੀਬੇਨਤੀ ਵਿੱਚ ਇੰਦਰਾਜ ਹੋਵੇ, ਤਾਂ ਜੋ ਡਰਾਈਵਿੰਗ ਲਾਇਸੈਂਸ ਅਤੇ ਆਰ.ਸੀ. ਦਾ ਸਾਰਾ ਡਾਟਾ ਡਿਜੀਲਾਕਰ ’ਤੇ ਆ ਸਕੇ। -ਪੱਤਰ ਪ੍ਰੇਰਕ
Advertisement
Advertisement
Advertisement