ਏਆਈ ਵਿਸ਼ੇਸ਼ਤਾ ਵਾਲਾ ਐਪਲ ਆਈਫੋਨ 16 ਲਾਂਚ
ਮੁੰਬਈ, 9 ਸਤੰਬਰ
ਐਪਲ ਨੇ ਅੱਜ ਆਪਣੇ ਸਾਲ ਦੇ ਸਭ ਤੋਂ ਵੱਡੇ ਦਿਨ ਮੌਕੇ ਆਈਫੋਨ 16 ਜਾਰੀ ਕਰ ਦਿੱਤਾ ਹੈ ਜਿਸ ਦਾ ਡਿਸਪਲੇਅ ਸਾਈਜ਼ 6.1 ਇੰਚ ਹੈ ਜਦਕਿ ਆਈਫੋਨ 16 ਪਲੱਸ ਦਾ ਸਾਈਜ਼ 6.7 ਇੰਚ ਰੱਖਿਆ ਗਿਆ ਹੈ। ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੇ ਅੱਜ ਵਾਚ ਸੀਰੀਜ਼ 10 ਵੀ ਜਾਰੀ ਕੀਤੀ। ਇਸ ਦੀ ਅਮਰੀਕਾ ਵਿਚ ਸ਼ੁਰੂਆਤੀ ਕੀਮਤ 399 ਡਾਲਰ ਰੱਖੀ ਗਈ ਹੈ। ਐਪਲ ਵਾਚ ਸੀਰੀਜ਼ 10 ਵਿਚ ਅੱਧੇ ਘੰਟੇ ਵਿਚ 80 ਫੀਸਦੀ ਬੈਟਰੀ ਚਾਰਜ ਹੋਵੇਗੀ। ਇਸ ਦੀ ਸਕਰੀਨ 30 ਫੀਸਦੀ ਵੱਡੀ ਹੈ। ਇਹ ਐਪਲ ਦੀ ਹੁਣ ਤਕ ਦੀ ਸਭ ਤੋਂ ਪਤਲੀ 9.7 ਐਮਐਮ ਵਾਚ ਹੈ ਜੋ ਟਾਈਟੇਨੀਅਮ ਨਾਲ ਬਣੀ ਹੈ। ਖਬਰ ਲਿਖਣ ਤਕ ਆਈਫੋਨ 16 ਸੀਰੀਜ਼ ਵਿੱਚ ਏਆਈ ਨਾਲ ਸੁਸੱਜਤ ਦੋ ਮਾਡਲ ਆਈਫੋਨ 16, ਆਈਫੋਨ 16 ਪਲੱਸ ਜਾਰੀ ਹੋ ਗਏ ਹਨ ਤੇ ਦੋ ਹੋਰ ਮਾਡਲ ਆਈਫੋਨ 16 ਪ੍ਰੋ, ਆਈਫੋਨ ਪ੍ਰੋ ਮੈਕਸ ਜਾਰੀ ਹੋ ਸਕਦੇ ਹਨ। ਇਸ ਤੋਂ ਇਲਾਵਾ ਐਪਲ ਵਾਚ ਅਲਟਰਾ 2 ਵੀ ਲਾਂਚ ਕੀਤੀ ਗਈ। ਇਹ ਜਾਣਕਾਰੀ ਮਿਲੀ ਹੈ ਕਿ ਆਈਫੋਨ 16 ਸੀਰੀਜ਼ ਦੀ ਪ੍ਰੀ ਬੁਕਿੰਗ 13 ਸਤੰਬਰ ਤੋਂ ਸ਼ੁਰੂ ਹੋ ਸਕਦੀ ਹੈ ਤੇ ਇਹ 20 ਸਤੰਬਰ ਤੋਂ ਮਿਲਣ ਦੀ ਸੰਭਾਵਨਾ ਹੈ।