ਗਰਮੀਆਂ ’ਚ ਪਸ਼ੂ, ਪੰਛੀਆਂ ਨੂੰ ਪਾਣੀ ਪਿਲਾਉਣ ਦੀ ਅਪੀਲ
08:38 AM May 23, 2024 IST
Advertisement
ਪਾਇਲ (ਪੱਤਰ ਪ੍ਰੇਰਕ): ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਮੁਖੀ ਸੰਤ ਦਰਸ਼ਨ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਵਿੱਚ ਵਧ ਰਹੀ ਤਪਸ ਤੋਂ ਬਚਣ ਲਈ ਅਸੀਂ ਆਪਣਾ ਤਾਂ ਪ੍ਰਬੰਧ ਕਰ ਲੈਦੇ ਹਾਂ, ਪਰ ਪਸ਼ੂ, ਪੰਛੀਆਂ ਅਤੇ ਜੀਵ ਜੰਤੂਆਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਆਪਣੇ ਘਰਾਂ ਅਤੇ ਆਲੇ ਦੁਆਲੇ ਅਤੇ ਮੋਟਰਾਂ ’ਤੇ ਮਿੱਟੀ ਦੇ ਬਰਤਨਾਂ ਵਿੱਚ ਪਾਣੀ ਜ਼ਰੂਰ ਪਾ ਕੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਅੱਜ ਕਣਕ ਦੇ ਨਾੜ ਨੂੰ ਅੱਗ ਲਾ ਕੇ ਜਿੱਥੇ ਸੈਂਕੜੇ ਦਰੱਖਤ ਸਾੜੇ ਜਾ ਰਹੇ ਹਨ, ਉਥੇ ਤਪਸ ਨੂੰ ਅੱਗ ਨਾਲ ਹੋਰ ਵਧਾਇਆ ਜਾਂਦਾ ਹੈ ਅਤੇ ਅਣਗਿਣਤ ਜੀਵ ਜੰਤੂ ਇਸ ਅੱਗ ਨਾਲ ਸੜ ਜਾਂਦੇ ਹਨ। ਉਨ੍ਹਾਂ ਲੋਕਾਂ ਨੂੰ ਖੇਤਾਂ ਵਿੱਚ ਨਾੜ ਨਾ ਸਾੜਨ ਦੀ ਅਪੀਲ ਕੀਤੀ, ਤਾਂ ਜੋ ਜੀਵ ਜੰਤੂਆਂ ਦਾ ਨੁਕਸਾਨ ਨਾ ਹੋਵੇ।
Advertisement
Advertisement