ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਹਿਰੀਨ ਤੋਂ ਧੀ ਦੀ ਲਾਸ਼ ਲਿਆਉਣ ਲਈ ਸਰਕਾਰ ਨੂੰ ਅਪੀਲ

08:46 AM Jun 07, 2024 IST
ਮਰਹੂਮ ਹਰਜਿੰਦਰ ਕੌਰ ਦੀ ਫੋਟੋ ਦਿਖਾਉਂਦੀ ਮਾਂ ਜਸਵੀਰ ਕੌਰ ਤੇ ਹੋਰ ਪਰਿਵਾਰਕ ਮੈਂਬਰ।

ਬੀਰਬਲ ਰਿਸ਼ੀ
ਸ਼ੇਰਪੁਰ, 6 ਜੂਨ
ਬਹਿਰੀਨ ਵਿੱਚ ਭੇਤਭਰੀ ਹਾਲਤ ਵਿੱਚ ਮੌਤ ਦੇ ਮੂੰਹ ਪਈ ਧੀ ਦੀ ਲਾਸ਼ ਲਿਆਉਣ ਲਈ ਆਰਥਿਕ ਤੰਗੀਆਂ ਨਾਲ ਜੂਝ ਰਹੇ ਗਰੀਬ ਮਜ਼ਦੂਰ ਪਰਿਵਾਰ ਨੇ ਕੇਂਦਰ, ਪੰਜਾਬ ਸਰਕਾਰ ਅਤੇ ਭਾਰਤੀ ਦੂਤਾਵਾਸ ਨੂੰ ਅਪੀਲ ਕੀਤੀ ਹੈ। ਉਨ੍ਹਾਂ ਭੇਜੇ ਮੇਲ ਸੰਦੇਸ਼ ਰਾਹੀਂ ਧੀ ਦੀ ਮੌਤ ਦੇ ਕਾਰਨਾਂ ਦੀ ਉੱਚ-ਪੱਧਰੀ ਜਾਂਚ ਵੀ ਮੰਗੀ ਹੈ। ਜ਼ਿਕਰਯੋਗ ਹੈ ਜ਼ਿਲ੍ਹਾ ਸੰਗਰੂਰ ਦੇ ਬਲਾਕ ਸ਼ੇਰਪੁਰ ਵਿੱਚ ਪੈਂਦੇ ਪਿੰਡ ਟਿੱਬਾ ਦੇ ਦਰਸ਼ਨ ਸਿੰਘ ਦੀ ਧੀ ਹਰਜਿੰਦਰ ਕੌਰ ਚੰਗੇ ਭਵਿੱਖ ਦੀ ਤਲਾਸ਼ ਵਿੱਚ ਬਹਿਰੀਨ ਗਈ ਸੀ।
‘ਹੋਪ ਫਾਰ ਮਹਿਲ ਕਲਾਂ’ ਦੇ ਕਨਵੀਨਰ ਕੁਲਵੰਤ ਸਿੰਘ ਟਿੱਬਾ ਦੀ ਹਾਜ਼ਰੀ ਵਿੱਚ ਮਰਹੂਮ ਦੇ ਭਰਾ ਮਨਜਿੰਦਰ ਸਿੰਘ ਨੇ ਆਪਣੇ ਪਿਤਾ ਵੱਲੋਂ ਭੇਜੇ ਪੱਤਰਾਂ ਅਤੇ ਮਾਮਲੇ ਦੇ ਪੂਰੇ ਵੇਰਵੇ ਨਸ਼ਰ ਕਰਦਿਆਂ ਦੱਸਿਆ ਕਿ ਉਸ ਦੀ ਭੈਣ 24 ਮਾਰਚ 2024 ਨੂੰ ‘ਹਾਊਸ ਮੇਡ’ ਵੀਜ਼ੇ ’ਤੇ ਬਹਿਰੀਨ ਗਈ ਸੀ। ਉਨ੍ਹਾਂ ਕਿਹਾ ਕਿ ਉਹ ਮਰਹੂਮ ਦੀ ਲਾਸ਼ ਲਿਆਉਣ ਤੱਕ ਪਰਿਵਾਰ ਦੀ ਡਟਕੇ ਮੱਦਦ ਕਰਨਗੇ। ਜ਼ਿਕਰਯੋਗ ਹੈ ਕਿ ਮਰਹੂਮ ਦੇ ਪਿਤਾ ਦਰਸ਼ਨ ਸਿੰਘ ਸਾਈਕਲ ਸਕੂਟਰਾਂ ਦੇ ਪੈਂਚਰ ਲਗਾਉਣ ਦਾ ਕੰਮ ਕਰਦਾ ਹੈ, ਮਾਤਾ ਜਸਵੀਰ ਕੌਰ ਮਗਨਰੇਗਾ ਮਜ਼ਦੂਰ ਅਤੇ ਭਰਾ ਵੀ ਮਿਹਨਤ ਮਜ਼ਦੂਰੀ ਕਰਦਾ ਹੈ। ਐੱਸਡੀਐਮ ਧੂਰੀ ਅਮਿਤ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਪਰ ਡੀਸੀ ਦਫ਼ਤਰ ਦੇ ਐਮਈ ਬ੍ਰਾਂਚ ਨੂੰ ਦਿੱਤੀ ਦਰਖਾਸ਼ਤ ਮਗਰੋਂ ਮਾਮਲੇ ਦਾ ਹੱਲ ਹੋਵੇਗਾ ਅਤੇ ਉਹ ਮਜ਼ਦੂਰ ਪਰਿਵਾਰ ਦੀ ਲੋੜੀਦੀ ਮੱਦਦ ਜ਼ਰੂਰ ਕਰਨਗੇ।

Advertisement

Advertisement