ਜਾਇਦਾਦ ਕਰ ’ਤੇ ਛੋਟ ਲਈ 31 ਤੱਕ ਭੁਗਤਾਨ ਕਰਨ ਦੀ ਅਪੀਲ
11:45 AM May 27, 2024 IST
Advertisement
ਚੰਡੀਗੜ੍ਹ (ਮੁਕੇਸ਼ ਕੁਮਾਰ): ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਦੇ ਨਾਗਰਿਕਾਂ ਨੂੰ 31 ਮਈ ਨੂੰ ਖਤਮ ਹੋਣ ਵਾਲੀ ਰਿਆਇਤ ਮਿਆਦ ਦੇ ਅੰਦਰ ਵਿੱਤੀ ਵਰ੍ਹੇ 2024-25 ਲਈ ਆਪਣਾ ਪ੍ਰਾਪਰਟੀ ਟੈਕਸ ਅਦਾ ਕਰਨ ਦੀ ਅਪੀਲ ਕੀਤੀ ਹੈ। ਇਸ ਮਿਆਦ ਦੇ ਬਾਅਦ ਟੈਕਸ ਬਿੱਲ ਜਾਰੀ ਕਰਨ ਦੀ ਮਿਤੀ ਤੋਂ ਅਸਲ ਭੁਗਤਾਨ ਦੀ ਮਿਤੀ ਤੱਕ ਭੁਗਤਾਨ ਯੋਗ ਟੈਕਸ ’ਤੇ 25 ਫੀਸਦ ਜੁਰਮਾਨਾ ਅਤੇ 12 ਫੀਸਦ ਸਾਲਾਨਾ ਦੀ ਦਰ ਨਾਲ ਵਿਆਜ਼ ਵਸੂਲਿਆ ਜਾਵੇਗਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਵਿੱਤੀ ਵਰ੍ਹ ਲਾਇ 31 ਮਈ ਤੱਕ ਨਿਗਮ ਰਿਹਾਇਸ਼ੀ ਜਾਇਦਾਦਾਂ ’ਤੇ ਸਾਲਾਨਾ ਪ੍ਰਾਪਰਟੀ ਟੈਕਸ ’ਤੇ 20 ਫੀਸਦੀ ਅਤੇ ਬਾਕੀ ਜਾਇਦਾਦਾਂ ’ਤੇ 10 ਫੀਸਦੀ ਕਾਨੂੰਨੀ ਛੋਟ ਦੇ ਰਿਹਾ ਹੈ। ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ 31 ਮਈ ਤੋਂ ਬਾਅਦ ਪ੍ਰਾਪਰਟੀ ਟੈਕਸ ’ਤੇ 25 ਫੀਸਦੀ ਵਾਧੂ ਜੁਰਮਾਨੇ ਦੇ ਨਾਲ-ਨਾਲ ਸਮੁੱਚੇ ਬਕਾਇਆ ਬਕਾਏ ’ਤੇ 12 ਫੀਸਦੀ ਸਲਾਨਾ ਵਿਆਜ਼ ਵੀ ਲਗਾਇਆ ਜਾਵੇਗਾ।
Advertisement
Advertisement