ਪਸ਼ੂ ਪਾਲਕਾਂ ਨੂੰ ਰੌਣੀ ਕੈਂਪ ਵਿੱਚ ਪੁੱਜਣ ਦੀ ਅਪੀਲ
08:28 AM Dec 26, 2024 IST
ਪੱਤਰ ਪ੍ਰੇਰਕ
ਪਾਇਲ, 25 ਦਸੰਬਰ
ਸਿਵਲ ਪਸ਼ੂ ਹਸਪਤਾਲ ਪਿੰਡ ਰੌਣੀ ਵਿੱਚ 31 ਦਸੰਬਰ ਨੂੰ ਸਵੇਰੇ 11 ਵਜੇ ਪਸ਼ੂ ਪਾਲਣ ਕੈਂਪ ਲਾਇਆ ਜਾ ਰਿਹਾ ਹੈ ਜਿਸ ਵਿੱਚ ਮਹਿਕਮਾ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਪਾਲਕਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਜਾਣਗੀਆਂ। ਕੈਂਪ ਵਿੱਚ ਪਸ਼ੂ ਪਾਲਣ ਕਿੱਤੇ ਅਤੇ ਪਸ਼ੂਆਂ ਦੀਆਂ ਬਿਮਾਰੀਆਂ ਦੇ ਮਾਹਿਰ ਜਾਣਕਾਰੀ ਸਾਂਝੀ ਕਰਨਗੇ। ਅੰਤ ਵਿੱਚ ਵਿਸ਼ਾ ਮਾਹਿਰ ਪਸ਼ੂ ਪਾਲਕਾਂ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜੁਆਬ ਦੇਣਗੇ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਤਹਿਸੀਲ ਪਾਇਲ ਦੇ ਸੀਨੀਅਰ ਵੈਟਰਨਰੀ ਅਫ਼ਸਰ ਡ. ਦਰਸ਼ਨ ਖੇੜੀ ਅਤੇ ਵੈਟਰਨਰੀ ਅਫ਼ਸਰ ਡਾ. ਤਵਲੀਨ ਕੌਰ ਨੇ ਪਸ਼ੂ ਪਾਲਕਾਂ ਨੂੰ ਕੈਂਪ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।
Advertisement
Advertisement